ਨਵੀਂ ਦਿੱਲੀ: ਦੇਸ਼ ਭਰ 'ਚ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਬੇਸ਼ੱਕ ਹੌਲੀ ਪੈ ਗਈ ਪਰ ਅਜੇ ਵੀ ਕੋਰੋਨਾ ਕੇਸ ਲਗਾਤਾਰ ਸਾਹਮਣੇ ਆ ਰਹੇ ਹਨ। ਅਜਿਹੇ 'ਚ ਕੇਂਦਰ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਨੂੰ ਵੱਡਾ ਰੈਹਤ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਉਨ੍ਹਾਂ ਕਰਮਚਾਰੀਆਂ ਨੂੰ 15 ਦਿਨਾਂ ਦੀ ਕੈਜ਼ੂਅਲ ਲੀਵ ਦਿੱਤੀ ਜਾਵੇਗੀ ਜਿੰਨ੍ਹਾਂ ਦੇ ਮਾਪੇ  ਕੋਰੋਨਾ ਪੌਜ਼ੇਟਿਵ ਪਾਏ ਜਾਣਗੇ।


ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਮਿਲੇਗੀ SCL


ਕੇਂਦਰ ਸਰਕਾਰ ਨੇ ਬੁੱਧਵਾਰ ਐਲਾਨ ਕੀਤਾ ਕਿ ਉਸ ਦੇ ਕਰਮਚਾਰੀਆਂ ਦੇ ਮਾਪਿਆਂ ਜਾਂ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਕੋਰੋਨਾ ਟੈਸਟ ਪੌਜ਼ੇਟਿਵ ਪਾਏ ਜਾਣ 'ਤੇ 15 ਦਿਨ ਦੀ ਸਪੈਲ ਕੈਜ਼ੂਅਲ ਲੀਵ ਦਿੱਤੀ ਜਾਵੇਗੀ।


ਮੰਤਰਾਲੇ ਨੇ ਇਹ ਵੀ ਕਿਹਾ ਕਿ ਕੈਜ਼ੂਅਲ ਲੀਵ ਖਤਮ ਹੋਣ ਤੋਂ ਬਾਅਦ ਕਰਮਚਾਰੀ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਤੇ ਮਾਪਿਆਂ ਦੇ ਹਸਪਤਾਲ 'ਚ ਭਰਤੀ ਹੋਣ ਦੇ ਮਾਮਲੇ 'ਚ ਵਾਧੂ ਛੁੱਟੀ ਲੈ ਸਕਦਾ ਹੈ। ਹੁਕਮਾਂ 'ਚ ਇਹ ਵੀ ਕਿਹਾ ਗਿਆ ਕਿ ਇਕ ਸਰਕਾਰੀ ਕਰਮਚਾਰੀ ਦੇ ਪੌਜ਼ੇਟਿਵ ਪਾਏ ਜਾਣ ਦੀ ਸਥਿਤੀ 'ਚ ਉਸ ਨੂੰ 20 ਦਿਨ ਤਕ ਕਮਿਊਟਡ ਲੀਵ ਦਿੱਤੀ ਜਾਵੇਗੀ।


ਦਸਤਾਵੇਜ਼ ਜਮ੍ਹਾ ਕਰਾਉਣ 'ਤੇ ਵਧਾਈ ਜਾਵੇਗੀ ਕਮਿਊਟਡ ਲੀਵ



ਇਹ ਕਿਹਾ ਗਿਆ ਕਿ 20 ਦਿਨ ਦੀ ਕਮਿਊਟਡ ਲੀਵ ਖਤਮ ਹੋਣ ਮਗਰੋਂ ਵੀ ਹਸਪਤਾਲ 'ਚ ਭਰਤੀ ਹੋਣ ਦੀ ਸਥਿਤੀ ਚ ਹਸਪਤਾਲ 'ਚ ਭਰਤੀ ਹੋਣ ਦੇ ਦਸਤਾਵੇਜ਼ ਜਮ੍ਹਾ ਕਰਨ 'ਤੇ ਉਨ੍ਹਾ ਨੂੰ ਕਮਿਊਟਡ ਲੀਵ ਦਿੱਤੀ ਜਾਵੇਗੀ। ਇਹ ਹੁਕਮ ਕੇਂਦਰ ਸਰਕਾਰ ਦੇ ਸਾਰੇ ਮੰਤਰਾਲਿਆਂ ਨੂੰ ਜਾਰੀ ਕਰ ਦਿੱਤੇ ਗਏ ਹਨ।


ਫਿਲ ਹਾਲ ਦੇਸ਼ ਭਰ 'ਚ ਅੰਕੜੇ ਤੇਜ਼ੀ ਨਾਲ 3 ਕਰੋੜ ਦੇ ਕਰੀਬ ਪਹੁੰਚ ਰਹੇ ਹਨ। ਮੌਜੂਦਾ ਸਮੇਂ ਦੇਸ਼ 'ਚ ਦੋ ਕਰੋੜ, 91 ਲੱਖ, 77 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਪੌਜ਼ੇਟਿਵ ਕੇਸ ਪਾਏ ਜਾ ਚੁੱਕੇ ਹਨ।


ਇਹ ਵੀ ਪੜ੍ਹੋBus Accident: ਦਿੱਲੀ-ਪਟਿਆਲਾ ਹਾਈਵੇਅ 'ਤੇ ਯਾਤਰੀਆਂ ਨਾਲ ਭਰੀ ਬੱਸ ਪਲਟੀ, ਦੋ ਦੀ ਮੌਤ, ਕਈ ਜ਼ਖ਼ਮੀ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904