ਮੁੰਬਈ: ਇੱਥੋਂ ਦੇ ਮਲਾਡ ਵੈਸਟ 'ਚ ਦੇਰ ਰਾਤ ਭਾਰੀ ਬਾਰਸ਼ ਕਾਰਨ ਇਕ ਵੱਡਾ ਹਾਦਸਾ ਵਾਪਰਿਆ। ਜਿਸ 'ਚ 11 ਲੋਕਾਂ ਦੀ ਮੌਤ ਹੋ ਗਈ ਤੇ 8 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਬੁੱਧਵਾਰ ਦੇਰ ਰਾਤ ਮੁੰਬਈ ਦੇ ਮਲਾਡ ਵੈਸਟ 'ਚ ਨਿਊ ਕਲੈਕਟਰ ਕੰਪਾਊਂਡ 'ਚ ਇਕ ਇਮਾਰਤ ਦੇ ਡਿੱਗਣ ਨਾਲ 11 ਲੋਕਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਰੈਸੀਕਿਊ ਆਪ੍ਰੇਸ਼ਨ 'ਚ ਮਹਿਲਾਵਾਂ ਤੇ ਬੱਚਿਆਂ ਸਮੇਤ 15 ਲੋਕਾਂ ਨੂੰ ਬਚਾ ਲਿਆ ਗਿਆ।


 






ਭਾਰੀ ਬਾਰਸ਼ ਕਾਰਨ ਡਿੱਗੀ ਇਮਾਰਤ


ਬੀਐਮਸੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਮਾਲਡ ਵੈਸਟ 'ਚ ਇਕ ਚਾਰ ਮੰਜ਼ਿਲਾ ਇਮਾਰਤ ਡਿੱਗਣ ਨਾਲ ਇਹ ਹਾਦਸਾ ਵਾਪਰਿਆ ਹੈ। ਜਿਸ ਤੋਂ ਬਾਅਦ ਇਸ ਇਮਾਰਤ ਦੇ ਉਲਟ ਦੋ ਇਮਾਰਤਾਂ ਨੂੰ ਤਬਾਹ ਕਰ ਦਿੱਤਾ ਗਿਆ ਤੇ ਦੋ ਬੱਚਿਆਂ ਨੂੰ ਰੈਸੀਕਿਊ ਕੀਤਾ ਗਿਆ। ਬੀਐਮਸੀ ਦਾ ਕਹਿਣਾ ਕਿ ਇਮਾਰਤ ਕਾਫੀ ਖਸਤਾ ਹਾਲਤ 'ਚ ਸੀ ਤੇ ਮੀਂਹ ਪੈਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ। 


ਇਹ ਵੀ ਪੜ੍ਹੋAsia ਯੂਨੀਵਰਸਿਟੀ ਰੈਂਕਿੰਗ 'ਚ ਜਾਮੀਆ ਮਿਲੀਆ ਇਸਲਾਮੀਆ ਨੂੰ ਮਿਲਿਆ 180ਵਾਂ ਰੈਂਕ


ਇਹ ਵੀ ਪੜ੍ਹੋBus Accident: ਦਿੱਲੀ-ਪਟਿਆਲਾ ਹਾਈਵੇਅ 'ਤੇ ਯਾਤਰੀਆਂ ਨਾਲ ਭਰੀ ਬੱਸ ਪਲਟੀ, ਦੋ ਦੀ ਮੌਤ, ਕਈ ਜ਼ਖ਼ਮੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904