ਕੇਰਲ ਦੇ ਮਲਾਪੁਰਮ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 17 ਸਾਲਾ ਲੜਕੀ ਕਥਿਤ ਤੌਰ ‘ਤੇ ਪ੍ਰੇਮੀ ਨਾਲ ਸਰੀਰਕ ਸੰਬੰਧਾਂ ਕਾਰਨ ਗਰਭਵਤੀ ਹੋਈ ਤੇ ਘਰ ‘ਚ ਹੀ ਯੂਟਿਊਬ ਦੇਖ ਕੇ ਬੱਚੇ ਨੂੰ ਜਨਮ ਦਿੱਤਾ। ਪਰਿਵਾਰ ਵਾਲਿਆਂ ਨੂੰ ਇਸ ਦੀ ਭਣਕ ਤਕ ਨਹੀਂ ਲੱਗੀ। ਪੁਲਿਸ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ।
ਉੱਥੇ ਹੀ ਮੁਲਜ਼ਮ ਪ੍ਰੇਮੀ ਖ਼ਿਲਾਫ਼ ਪੌਕਸੋ ਐਕਟ ਦੇ ਤਹਿਤ ਕੇਸ ਦਰਜ ਕਰਕੇ ਮਾਂ ਤੇ ਬੱਚੇ ਨੂੰ ਮੰਜੇਰੀ ਦੇ ਸੂਬਾ ਪੱਧਰੀ ਮੈਡੀਕਲ ਕਾਲਜ ਤੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਤੇ ਦੋਵੇਂ ਸਿਹਤਮੰਦ ਹਨ। ਪੁਲਿਸ ਨੇ ਦੱਸਿਆ ਕਿ ਲੜਕੀ ਤੇ ਉਸ ਦੇ ਬੱਚੇ ਦੀ ਦੇਖਭਾਲ ਮੁਲਜ਼ਮ ਦਾ ਪਰਿਵਾਰ ਕਰ ਰਿਹਾ ਹੈ। ਪਰ ਪੁਲਿਸ ਦੁਸ਼ਕਰਮ ਦੇ ਮਾਮਲੇ ਦੇ ਤੌਰ ‘ਤੇ ਲੈ ਰਹੀ ਹੈ। ਕਿਉਂਕਿ ਉਸ ਦੀ ਉਮਰ ਸਿਰਫ 17 ਸਾਲ ਹੈ। ਨੌਜਵਾਨ ਨੂੰ ਪਾਸਕੋ ਐਕਟ ਤੇ ਆਈਪੀਸੀ ਦੀ ਧਾਰਾ-376 ਦੇ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਇਹ ਮਾਮਲਾ ਜ਼ਿਲੇ ਦੇ ਕੋਟਾਕਲ ਪੁਲਿਸ ਥਾਣੇ ਦੇ ਅੰਤਰਗਤ ਆਇਆ ਹੈ। ਉਨਾਂ ਦੱਸਿਆ ਕਿ ਲੜਕੀ ਨੇ 20 ਅਕਤੂਬਰ ਨੂੰ ਆਪਣੇ ਘਰ ‘ਚ ਹੀ ਯੂਟਿਊਬ ਦੇਖ ਕੇ ਬੱਚੇ ਨੂੰ ਜਨਮ ਦਿੱਤਾ ਤੇ ਉਸ ਦਾ ਗਰਭਨਾਲ ਕੱਟਿਆ। ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ‘ਚ ਖੁਲਾਸਾ ਹੋਇਆ ਕਿ ਉਸ ਨੇ ਪ੍ਰਸਤ ਦੇ ਦੌਰਾਨ ਕੋਈ ਬਾਹਰੀ ਮਦਦ ਨਹੀਂ ਲਈ ਹੈ।
ਉਨਾਂ ਦੱਸਿਆ ਕਿ ਲੜਕੀ ਦੇ ਮਾਤਾ-ਪਿਤਾ ਨੂੰ ਘਟਨਾ ਦੀ ਜਾਣਕਾਰੀ 22 ਅਕਤੂਬਰ ਨੂੰ ਉਦੋਂ ਹੋਈ ਜਦੋਂ ਉਨਾਂ ਬੱਚੇ ਦੇ ਰੋਣ ਦੀ ਆਵਾਜ਼ ਸੁਣੀ। ਦਰਅਸਲ ਲੜਕੀ 12ਵੀਂ ਜਮਾਤ ‘ਚ ਪੜਦੀ ਹੈ। ਉਸ ਦੇ ਮਾਤਾ-ਪਿਤਾ ਦੇਖ ਨਹੀਂ ਸਕਦੇ। ਇਸ ਲਈ ਉਨਾਂ ਨੂੰ ਬੱਚੀ ਦੇ ਗਰਭਵਤੀ ਹੋਣ ਦਾ ਪਤਾ ਨਹੀਂ ਲੱਗਾ।
ਇਹ ਵੀ ਪੜ੍ਹੋ: ਗੁਰੂ ਨਾਨਕ ਦੇਵ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਵਾਲਾ ਪੁਲਿਸ ਦੀ ਗ੍ਰਿਫਤ ਤੋਂ ਬਾਹਰ, ਸਿੱਖ ਜਥੇਬੰਦੀਆਂ ਨੇ ਦਿੱਤਾ 48 ਘੰਟਿਆਂ ਦਾ ਸਮਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/