Petrol & Diesel Price Hike: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਇਕ ਵਾਰ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਇਜ਼ਾਫਾ ਹੋਇਆ ਹੈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ 35 ਪੈਸੇ ਦਾ ਇਜ਼ਾਫਾ ਹੋਇਆ ਹੈ। ਇਸ ਤੋਂ ਬਾਅਦ ਹੁਣ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਪੈਟਰੋਲ 108 ਰੁਪਏ, 29 ਪੈਸੇ ਪ੍ਰਤੀ ਲੀਟਰ ਹੋ ਗਿਆ ਹੈ ਤੇ ਡੀਜ਼ਲ ਦਾ ਭਾਅ 97 ਰੁਪਏ 02 ਪੈਸੇ ‘ਤੇ ਪਹੁੰਚ ਗਿਆ ਹੈ।


ਇਸ ਤੋਂ ਇਕ ਦਿਨ ਪਹਿਲਾਂ, ਦਿੱਲੀ ‘ਚ ਬੁੱਧਵਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ 35 ਪੈਸੇ ਦਾ ਇਜ਼ਾਫਾ ਕੀਤਾ ਗਿਆ ਸੀ। ਇਸ ਤੋਂ ਬਾਅਦ ਪੈਟਰੋਲ ਦੀ ਨਵੀਂ ਕੀਮਤ 107.94 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 96.67 ਰੁਪਏ ਲੀਟਰ ਹੋ ਗਈ ਸੀ। ਇਸ ਤੋਂ ਇਲਾਵਾ ਮੁੰਬਈ ‘ਚ ਪੈਟਰੋਲ 113.80 ਰੁਪਏ ਤੇ ਡੀਜ਼ਲ ਦੀ ਕੀਮਤ 104.75 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਮਿਲ ਰਿਹਾ ਸੀ। ਬੁੱਧਵਾਰ ਕੋਲਕਾਤਾ ‘ਚ ਇਕ ਲੀਟਰ ਪੈਟਰੋਲ ਦੀ ਕੀਮਤ 108.45 ਰੁਪਏ ਤਾਂ ਡੀਜ਼ਲ ਦੀ ਕੀਮਤ 99.78 ਰੁਪਏ ਪ੍ਰਤੀ ਲੀਟਰ ਦਰਜ ਕੀਤੀ ਗਈ। ਚੇਨੱਈ ‘ਚ ਪੈਟਰੋਲ ਦੀ ਕੀਮਤ ਵਧ ਕੇ 104.83 ਰੁਪਏ ਪ੍ਰਤੀ ਲੀਟਰ ਤਾਂ ਡੀਜ਼ਲ ਦੀ ਕੀਮਤ 100.92 ਰੁਪਏ ਹੋ ਗਈਆਂ ਸਨ।


ਮੱਧ ਪ੍ਰਦੇਸ਼ ਦੇ ਸਰਹੱਦੀ ਜ਼ਿਲੇ ‘ਚ ਪੈਟਰੋਲ 120 ਤੋਂ ਪਾਰ


ਮੱਧ ਪ੍ਰਦੇਸ਼ ਦੇ ਸਰਹੱਦੀ ਜ਼ਿਲੇ ਅਨੂਪਪੁਰ ਜ਼ਿਲੇ ਈਂਧਨ ਕੀਮਤਾਂ ‘ਚ ਵਾਧੇ ਦਾ ਖ਼ਮਿਆਜ਼ਾ ਭੁਗਤ ਰਹੇ ਹਨ। ਬੁੱਧਵਾਰ ਜ਼ਿਲੇ ‘ਚ ਪੈਟਰੋਲ ਦੀ ਕੀਮਤ 120 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 110 ਰੁਪਏ ਪ੍ਰਤੀ ਲੀਟਰ ਦੇ ਕਰੀਬ ਪਹੁੰਚ ਗਿਆ। ਇਸ ਤਰਾਂ ਛੱਤੀਸਗੜ ਤੇ ਮਹਾਰਾਸ਼ਟਰ ਦੀ ਸੀਮਾ ਨਾਲ ਲੱਗਦੇ ਬਾਲਾਘਾਟ ਜ਼ਿਲੇ ‘ਚ ਪੈਟਰੋਲ ਦੀ ਕੀਮਤ 119.23 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ।


ਛੱਤੀਸਗੜ ਦੀ ਸਰਹੱਦ ਨਾਲ ਲੱਗੇ ਅਨੂਪਪੁਰ ਦੇ ਬਿਜੁਰੀ ਕਸਬੇ ‘ਚ ਪੈਟਰੋਲ ਪੰਪ ਦੇ ਮਾਲਕ ਅਭਿਸ਼ੇਕ ਜਾਇਸਵਾਲ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਫ਼ੋਨ ‘ਤੇ ਕਿਹਾ ਕਿ ਮੰਗਲ਼ਵਾਰ ਨੂੰ 36 ਪੈਸੇ ਦੇ ਵਾਧੇ ਤੋਂ ਬਾਅਦ ਪੈਟਰੋਲ ਦੀ ਕੀਮਤ 120.4 ਰੁਪਏ ਪ੍ਰਤੀ ਲੀਟਰ ਹੋ ਗਈ। ਜਦਕਿ ਡੀਜ਼ਲ ਦੀ ਕੀਮਤ 37 ਦੇ ਵਾਧੇ ਤੋਂ ਬਾਅਦ 109.17 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ।


 


ਜਾਇਸਵਾਲ ਨੇ ਕਿਹਾ ਕਿ ਪੈਟਰੋਲੀਅਮ ਜ਼ਿਲਾ ਹੈੱਡ ਦਫਤਰ ਤੋਂ ਲਗ-ਪਗ 250 ਕਿਲੋਮੀਟਰ ਦੂਰ ਜਬਲਪੁਰ ਤੇਲ ਡਿਪੋ ਤੋਂ ਅਨੂਪਪੁਰ ਲਿਆਂਦਾ ਜਾਂਦਾ ਹੈ। ਇਸ ਲਈ ਉਚ ਟਰਾਂਸਪੋਰਟ ਲਾਗਤ ਦੇ ਕਾਰਨ ਸੂਬੇ ਦੇ ਹੋਰ ਹਿੱਸਿਆਂ ਦੇ ਮੁਕਾਬਲੇ ਜ਼ਿਲੇ ਦੇ ਈਂਧਨ ਮਹਿੰਗਾ ਹੈ।