ਸੋਨੀਪਤ: ਸੋਨੀਪਤ ਕੁੰਡਲੀ ਬਾਰਡਰ 'ਤੇ ਦੁਸਹਿਰੇ ਵਾਲੇ ਦਿਨ ਕਿਸਾਨ ਅੰਦੋਲਨ 'ਚ ਲਖਬੀਰ ਸਿੰਘ ਕਤਲੇਆਮ ਤੋਂ ਬਾਅਦ ਨਿਹੰਗ ਜੱਥੇਬੰਦੀ ਸਵਾਲਾਂ ਦੇ ਘੇਰੇ 'ਚ ਹੈ। ਉਥੇ ਹੀ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਦੀ ਆਵਾਜ਼ ਵੀ ਉਨ੍ਹਾਂ ਦੇ ਖਿਲਾਫ ਸੀ, ਜਿਸ ਤੋਂ ਬਾਅਦ ਨਿਹੰਗ ਜੱਥੇਬੰਦੀਆਂ ਨੇ ਮੋਰਚਾ ਛੱਡਣ ਜਾਂ ਰੁਕਣ ਨੂੰ ਲੈ ਕੇ ਫੈਸਲਾ ਲੈਣ 'ਤੇ ਇੱਕ ਮੀਟਿੰਗ ਬੁਲਾਈ ਗਈ। ਇਸ ਵਿੱਚ ਦੇਸ਼-ਵਿਦੇਸ਼ ਦੇ ਲੋਕਾਂ ਅਤੇ ਜਥੇਬੰਦੀਆਂ ਦੀ ਰਾਏ ਲਈ ਗਈ। ਸਮੂਹ ਨਿਹੰਗ ਜੱਥੇਬੰਦੀਆਂ ਨੇ ਫੈਸਲਾ ਕੀਤਾ ਕਿ ਉਹ ਇੱਥੋਂ ਮੋਰਚਾ ਨਹੀਂ ਛੱਡਣਗੇ ਅਤੇ ਪਿੱਛੇ ਨਹੀਂ ਹਟਣਗੇ। ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਕਦਮ ਚੁੱਕਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁੰਡਲੀ ਮੋਰਚੇ 'ਤੇ ਨਿਹੰਗ ਜਥੇਦਾਰ ਕੁਲਵਿੰਦਰ ਸਿੰਘ ਅਤੇ ਰਾਜਾ ਰਾਮ ਸਿੰਘ ਨੇ ਦੱਸਿਆ ਕਿ ਨਿਹੰਗ ਜੱਥੇਬੰਦੀਆਂ ਕਿਸਾਨੀ ਸੰਘਰਸ਼ 'ਚ ਲਗਾਤਾਰ ਮੋਰਚਿਆਂ 'ਤੇ ਲੜ ਰਹੀਆਂ ਹਨ। ਇਸ ਦੌਰਾਨ ਜਿਸ ਸ਼ਖਸ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਨਿਹੰਗ ਸਿੰਘਾਂ ਨੇ ਉਸ ਦਾ ਕਤਲ ਕਰ ਦਿੱਤਾ ਅਤੇ ਉਨ੍ਹਾਂ ਨੇ ਆਤਮ ਸਮਰਪਣ ਕਰ ਦਿੱਤਾ | ਜਿਸ ਤੋਂ ਬਾਅਦ ਸਾਡੇ 'ਤੇ ਸਵਾਲੀਆ ਨਿਸ਼ਾਨ ਉਠਣੇ ਸ਼ੁਰੂ ਹੋ ਗਏ। ਅੱਜ ਅਸੀਂ ਇੱਥੇ ਮੀਟਿੰਗ ਬੁਲਾਈ ਹੈ, ਜਿਸ 'ਚ ਫੈਸਲਾ ਕੀਤਾ ਗਿਆ ਹੈ ਕਿ ਅਸੀਂ ਇੱਥੇ ਹੀ ਰਹਾਂਗੇ ਕਿਉਂਕਿ ਸਾਰੇ ਜੱਥੇਬੰਦੀਆ ਸਾਡੇ ਨਾਲ ਹਨ।
ਉਨ੍ਹਾਂ ਸੰਯੁਕਤ ਕਿਸਾਨ ਮੋਰਚਾ ਸਾਡੇ ਤੋਂ ਕੋਈ ਵੱਖਰਾ ਨਹੀਂ ਹੈ। ਅਸੀਂ ਹੋਰ ਜਥੇਦਾਰੀਆਂ ਅਤੇ ਦੇਸ਼-ਵਿਦੇਸ਼ ਤੋਂ ਰਾਏ ਪ੍ਰਾਪਤ ਕੀਤੀ ਹੈ ਕਿ ਸਾਨੂੰ ਇਸ ਮੋਰਚੇ ਨੂੰ ਨਹੀਂ ਛੱਡਣਾ ਚਾਹੀਦਾ ਜਾਂ ਨਹੀਂ। ਅਤੇ ਅਸੀਂ ਭਲਕੇ ਪ੍ਰੈਸ ਕਾਨਫਰੰਸ ਕਰਕੇ ਅਗਲੀ ਰਣਨੀਤੀ ਦਾ ਖੁਲਾਸਾ ਕਰਾਂਗੇ। 4 ਨਿਹੰਗਾਂ ਨੇ ਗ੍ਰਿਫਤਾਰੀ ਦੇ ਦਿੱਤੀ ਹੈ ਅਤੇ ਅਸੀਂ ਅੱਗੇ ਕੋਈ ਗ੍ਰਿਫਤਾਰੀ ਨਹੀਂ ਕਰਾਂਗੇ, ਅਸੀਂ ਆਪਣੇ ਵਕੀਲਾਂ ਨਾਲ ਗੱਲਬਾਤ ਕਰਾਂਗੇ ਅਤੇ ਅੱਗੇ ਦੀ ਰਣਨੀਤੀ ਕੀ ਹੋਵੇਗੀ, ਉਹ ਆਉਣ ਵਾਲੇ ਸਮੇਂ 'ਚ ਦਸਾਂਗੇ।
ਨਿਹੰਗ ਜਥੇਦਾਰ ਰਾਜਾ ਰਾਮ ਸਿੰਘ ਨੇ ਦੱਸਿਆ ਕਿ ਜਿਸ ਤਰ੍ਹਾਂ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਸਾਹਮਣੇ ਆ ਰਹੇ ਹਨ, ਉਸ ਦੇ ਮੱਦੇਨਜ਼ਰ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਹੁਣ ਪੰਜਾਬ 'ਚ ਨਿਹੰਗਾਂ ਦੇ ਦੋ ਜੱਥੇ ਭੇਜਾਂਗੇ, ਜੋ ਗੁਰਦੁਆਰਿਆਂ ਦੀ ਸੁਰੱਖਿਆ ਵਿਵਸਥਾ ਨੂੰ ਸੁਚਾਰੂ ਬਣਾਉਣ 'ਚ ਮਦਦ ਕਰਨਗੇ। ਜੇਕਰ ਕੋਈ ਸੁਰੱਖਿਆ ਕੁਤਾਹੀ ਪਾਈ ਗਈ ਤਾਂ ਉਸ ਗੁਰਦੁਆਰੇ ਦੇ ਪ੍ਰਬੰਧਕਾਂ ਅਤੇ ਗ੍ਰਾਮ ਪੰਚਾਇਤ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵਾਂਗੇ ਅਤੇ ਖੇਤੀ ਸੰਘਰਸ਼ ਨੂੰ ਜਿੱਤਣ ਤੱਕ ਪਿੱਛੇ ਨਹੀਂ ਹਟਾਂਗੇ।