ਗੁਹਾਟੀ: ਅਸਾਮ (Assam) ਦੇ ਨਾਗਾਓਂ ਜ਼ਿਲ੍ਹੇ ਵਿਚ ਸਥਿਤ ਕਾਠੀਯੋਟੋਲੀ ਰੇਂਜ ਦੇ ਪ੍ਰਸਤਾਵਿਤ ਕੁੰਡੌਲੀ ਜੰਗਲਾਤ ਰਿਜ਼ਰਵ ਵਿਚ ਬੁੱਧਵਾਰ ਦੀ ਰਾਤ ਅਸਮਾਨੀ ਬਿਜਲੀ (lightning strikes) ਡਿੱਗੀ। ਇਸ ਹਾਦਸੇ ਕਾਰਨ ਇੱਥੇ ਹਾਥੀਆਂ ਦੀ ਮੌਤ (elephants death) ਹੋ ਗਈ। ਅਸਾਮ ਦੇ ਮੁੱਖ ਜੰਗਲਾਤ ਦੇ ਮੁੱਖੀ ਅਮਿਤ ਸਹਾਏ ਨੇ ਦੱਸਿਆ ਕਿ ਇਹ ਹਾਦਸਾ ਨਾਗਾਓਂ-ਕਰਬੀ ਐਂਗਲਾਂਗ ਸਰਹੱਦ ਦੇ ਨੇੜੇ ਜੰਗਲ ਵਾਲੀ ਪਹਾੜੀ ਦੇ ਉੱਪਰ ਹੋਇਆ ਹੈ। ਇਹ ਇੱਕ ਬਹੁਤ ਹੀ ਦੂਰ ਦੁਰਾਡੇ ਅਤੇ ਵਖਰਾ ਖੇਤਰ ਹੈ। ਜੰਗਲ ਵਿਭਾਗ ਦੀ ਟੀਮ ਨੂੰ ਇੱਥੇ ਪਹੁੰਚਣ ਵਿਚ 24 ਘੰਟੇ ਲੱਗ ਗਏ। ਮੁਢਲੀ ਜਾਂਚ ਦੇ ਅਧਾਰ 'ਤੇ ਇਹ ਪਾਇਆ ਗਿਆ ਹੈ ਕਿ ਬਿਜਲੀ ਡਿੱਗਣ ਕਾਰਨ ਇਨ੍ਹਾਂ ਹਾਥੀਆਂ ਨੂੰ ਤੇਜ਼ ਝਟਕਾ ਲੱਗਾ। ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।


ਅਸਾਮ ਦੇ ਪ੍ਰਮੁੱਖ ਜੰਗਲਾਤ ਮੁੱਖੀ (ਜੰਗਲੀ ਜੀਵਣ) ਅਮਿਤ ਸਹਾਏ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਨੂੰ ਕੁੰਡਤੋਲੀ ਰੇਂਜ ਵਿੱਚ ਕੁੰਡੌਲੀ ਪ੍ਰਸਤਾਵਿਤ ਰਿਜ਼ਰਵ ਜੰਗਲ ਦੇ ਨੇੜੇ ਇੱਕ ਪਹਾੜੀ ਖੇਤਰ ਵਿੱਚ ਵਾਪਰੀ। ਉਨ੍ਹਾਂ ਦੱਸਿਆ ਕਿ 18 ਹਾਥੀਆਂ ਦੀਆਂ ਲਾਸ਼ਾਂ ਦੋ ਵੱਖ-ਵੱਖ ਥਾਂਵਾਂ 'ਤੇ ਮਿਲੀਆਂ।


ਅਮਿਤ ਸਹਾਏ ਨੇ ਕਿਹਾ, “14 ਹਾਥੀਆਂ ਦੀਆਂ ਲਾਸ਼ਾਂ ਇੱਕ ਥਾਂ ਤੋਂ ਮਿਲੀਆਂ ਹਨ ਅਤੇ ਦੂਜੇ ਚਾਰ ਹਾਥੀਆਂ ਦੀਆਂ ਲਾਸ਼ਾਂ ਵਖਰੀ ਥਾਂ ਤੋਂ ਮਿਲੀਆਂ। ਮੁਢਲੀ ਪੜਤਾਲ ਤੋਂ ਇਹ ਸਾਹਮਣੇ ਆਇਆ ਹੈ ਕਿ ਹਾਥੀ ਦੀ ਮੌਤ ਅਸਮਾਨੀ ਬਿਜਲੀ ਡਿੱਗਣ ਕਾਰਨ ਹੋਈ ਹੋ ਸਕਦੀ ਹੈ। ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀ ਅਤੇ ਪਸ਼ੂ ਰੋਗੀਆਂ ਨੂੰ ਘਟਨਾ ਸਥਾਨ 'ਤੇ ਲਿਜਾਇਆ ਗਿਆ ਹੈ।"


ਅਸਾਮ ਦੇ ਜੰਗਲਾਤ ਮੰਤਰੀ ਪਰਿਮਲ ਸ਼ੁਕਲਾਬੇਦਿਆ ਨੇ ਕਾਠੀਯੋਟੋਲੀ ਰੇਂਜ ਵਿੱਚ ਬਿਜਲੀ ਡਿੱਗਣ ਕਾਰਨ 18 ਜੰਗਲੀ ਹਾਥੀਆਂ ਦੀ ਮੌਤ 'ਤੇ ਸੋਗ ਕੀਤਾ। ਮੰਤਰੀ ਸ਼ੁਕਲਾਬੈਦਿਆ ਨੇ ਕਿਹਾ ਕਿ ਉਹ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਦੇ ਨਿਰਦੇਸ਼ਾਂ 'ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਸ਼ੁੱਕਰਵਾਰ ਸਵੇਰੇ ਪੀਸੀਸੀਐਫ (ਜੰਗਲੀ ਜੀਵਣ) ਅਤੇ ਹੋਰ ਅਧਿਕਾਰੀਆਂ ਨਾਲ ਘਟਨਾ ਸਥਾਨ ਦਾ ਦੌਰਾ ਕੀਤਾ।


ਇਹ ਵੀ ਪੜ੍ਹੋ: Italy Fines Google: ਗੂਗਲ 'ਤੇ ਮਨਮਾਨੀ ਦੇ ਇਲਜ਼ਾਮ, ਇਟਲੀ ਨੇ ਲਗਾਇਆ 900 ਕਰੋੜ ਰੁਪਏ ਦਾ ਜ਼ੁਰਮਾਨਾ, ਜਾਣੋ ਪੂਰਾ ਮਾਮਲਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904