ਨਵੀਂ ਦਿੱਲੀ: Google ਨੂੰ ਇਟਲੀ ਵਿਚ 123 ਮਿਲੀਅਨ ਡਾਲਰ (ਲਗਪਗ 900 ਕਰੋੜ ਰੁਪਏ) ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਉਹ ਤਕਨੀਕੀ ਖੇਤਰ ਵਿਚ ਆਪਣੀ ਮਜ਼ਬੂਤ ​​ਅਤੇ ਪ੍ਰਭਾਵਸ਼ਾਲੀ ਸਥਿਤੀ ਦਾ ਫਾਇਦਾ ਉਠਾਉਣ ਅਤੇ ਮਨਮਾਨੀ ਕਰਨ ਲਈ ਦੋਸ਼ੀ ਪਾਇਆ ਗਿਆ ਹੈ। ਗੂਗਲ 'ਤੇ ਇਹ ਦੋਸ਼ ਲਾਇਆ ਗਿਆ ਸੀ ਕਿ ਉਸਨੇ ਸਰਕਾਰੀ ਮੋਬਾਈਲ ਐਪ (Mobile APP) ਨੂੰ ਆਪਣੇ ਐਂਡਰਾਇਡ ਆਟੋ ਪਲੇਟਫਾਰਮ 'ਤੇ ਇਲੈਕਟ੍ਰਿਕ ਵਾਹਨਾਂ ਦੇ ਚਾਰਜਿੰਗ ਸਟੇਸ਼ਨ ਦਾ ਖੁਲਾਸਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ।


ਜਾਣੋ ਸਾਰਾ ਮਾਮਲਾ


ਇਟਲੀ ਵਿਚ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਸਹੂਲਤ ਲਈ ਇਟਲੀ ਸਮੇਤ ਯੂਰਪੀਅਨ ਯੂਨੀਅਨ ਵਿਚ 95 ਹਜ਼ਾਰ ਪਬਲਿਕ ਚਾਰਜਿੰਗ ਸਟੇਸ਼ਨ ਬਣਾਏ ਗਏ ਹਨ। ਲੋਕਾਂ ਦੀ ਸਹੂਲਤ ਲਈ ਇਟਲੀ ਦੀ ਸਰਕਾਰੀ ਸੰਗਠਨ Enel ਦੀ ਇੱਕ ਸ਼ਾਖਾ, ਏਨੇਲ-ਐਕਸ (Enel X) ਨੇ ਜੂਸਪਾਸ ਨਾਂ ਦਾ ਇੱਕ ਐਪ (Enel X Italia JuicePass app) ਤਿਆਰ ਕੀਤਾ ਹੈ, ਜਿਸ ਨੂੰ ਗੂਗਲ ਨੇ ਆਪਣੇ ਐਂਡਰਾਇਡ ਆਟੋ ਪਲੇਟਫਾਰਮ 'ਤੇ ਚੱਲਣ ਦੀ ਇਜਾਜ਼ਤ ਨਹੀਂ ਦਿੱਤੀ।


ਗੂਗਲ 'ਤੇ ਗੰਭੀਰ ਦੋਸ਼


ਕੰਪੀਟੀਸ਼ਨ ਐਂਡ ਮਾਰਕੇਟ ਅਥਾਰਟੀ ਆਫ ਇਟਲੀ (AGCM) ਨੇ ਗੂਗਲ ਨੂੰ ਜੂਸਪਾਸ ਐਪ ਨੂੰ ਐਂਡਰਾਇਡ ਆਟੋ 'ਤੇ ਤੁਰੰਤ ਉਪਲਬਧ ਕਰਾਉਣ ਦੇ ਆਦੇਸ਼ ਦਿੱਤੇ ਹਨ। AGCM ਨੇ ਕਿਹਾ ਕਿ ਉਸਨੇ ਲਗਪਗ ਹਰ ਦੂਜੇ ਸਮਾਰਟਫੋਨ ਵਿੱਚ ਇਸਤੇਮਾਲ ਕੀਤੇ ਆਪਣੇ ਓਪਰੇਟਿੰਗ ਸਿਸਟਮ ਐਂਡਰਾਇਡ ਤੋਂ ਮਿਲੀ ਏਕਾਧਿਕਾਰ ਦੀ ਦੁਰਵਰਤੋਂ ਕਰਕੇ ਮੁਕਾਬਲੇ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਇਸਦੇ ਐਪ ਸਟੋਰ ਗੂਗਲ ਪਲੇ ਦੀ ਵਰਤੋਂ ਨੇ ਉਪਭੋਗਤਾਵਾਂ ਲਈ ਐਪ ਦੀ ਪਹੁੰਚ ਨੂੰ ਗਲਤ ਢੰਗ ਨਾਲ ਸੀਮਿਤ ਕੀਤਾ।


ਗੂਗਲ 'ਤੇ ਪਹਿਲਾਂ ਵੀ ਲੱਗੇ ਨੇ ਜ਼ੁਰਮਾਨੇ


ਇਹ ਮੁਕਾਬਲਾ ਵਿਰੋਧੀ ਗਤੀਵਿਧੀਆਂ ਲਈ ਗੂਗਲ 'ਤੇ ਲਗਾਇਆ ਗਿਆ ਪਹਿਲਾ ਜ਼ੁਰਮਾਨਾ ਨਹੀਂ ਹੈ। ਗੂਗਲ 'ਤੇ ਤਿੰਨ ਸਾਲਾਂ ਦੌਰਾਨ ਪ੍ਰਤੀਯੋਗੀ ਵਿਰੋਧੀ ਗਤੀਵਿਧੀਆਂ ਲਈ 73.6 ਹਜ਼ਾਰ ਕਰੋੜ ਰੁਪਏ ਜ਼ੁਰਮਾਨਾ ਲਗਾਇਆ ਜਾ ਚੁੱਕਿਆ ਹੈ। ਸਿਰਫ ਪਿਛਲੇ ਤਿੰਨ ਸਾਲਾਂ ਵਿੱਚ ਈਯੂ ਦੇ ਮੁਕਾਬਲਾ ਰੈਗੂਲੇਟਰੀ ਕਮਿਸ਼ਨ ਨੇ ਗੂਗਲ 'ਤੇ 1000 ਮਿਲੀਅਨ ਯਾਨੀ ਲਗਪਗ 73,600 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ।


ਇਹ ਵੀ ਪੜ੍ਹੋ: Car Tips: ਗਰਮੀ ਦੇ ਮੌਸਮ ’ਚ ਇੰਝ ਰੱਖੋ ਆਪਣੀ ਕਾਰ ਦਾ ਖ਼ਿਆਲ, ਜਾਣੋ ਇਹ ਜ਼ਰੂਰੀ ਟਿਪਸ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904