ਚੰਡੀਗੜ੍ਹ: 'ਮੂਸਟੇਪ' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਫੈਨਸ ਲਈ ਖੁਸ਼ਖਬਰੀ ਹੈ।ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਨਵੀਂ ਐਲਬਮ 'Moosetape' ਦੀ Intro ਅੱਜ ਰਿਲੀਜ਼ ਹੋ ਗਈ ਹੈ।ਇਸ ਵੀਡੀਓ ਦੇ ਯੂਟਿਊਬ ਤੇ ਅਪਲੋਡ ਹੋਣ ਦੇ ਇੱਕ ਘੰਟੇ ਅੰਦਰ ਹੀ 451K ਲੋਕਾਂ ਨੂੰ ਇਸ ਨੂੰ ਸੁਣ ਵੀ ਲਿਆ ਹੈ।ਅੱਜ ਰਿਲੀਜ਼ ਹੋਇਆ ਟਰੈਕ ਕੋਈ ਗੀਤ ਨਹੀਂ ਸਿਰਫ ਐਲਬਮ ਦੀ ਇੰਟਰੋ ਹੈ,ਜਿਸ ਵਿੱਚ ਇਸ ਐਲਬਮ ਬਾਰੇ ਜਾਣਕਾਰੀ ਦਿੱਤੀ ਗਈ ਹੈ।ਇਸ ਐਲਬਮ ਵਿੱਚ 25 ਗੀਤ ਹੋਣਗੇ ਜੋ ਵਾਰੀ ਸਿਰ ਵੱਖ ਵੱਖ ਤਰੀਖਾਂ ਨੂੰ ਰਿਲੀਜ਼ ਕੀਤੇ ਜਾਣਗੇ।
ਸਿੱਧੂ ਨੇ ਐਲਬਮ ਸਬੰਧੀ ਕੁੱਝ ਤਸਵੀਰ ਸ਼ੇਅਰ ਕੀਤੀਆਂ ਸੀ, ਇੱਕ ਤਸਵੀਰ ਸਾਂਝਾ ਕਰਦੇ ਹੋਏ ਸਿੱਧੂ ਨੇ ਲਿਖਿਆ, " ਮੇਰੇ ਕਰੀਅਰ ਦੀ ਸ਼ੁਰੂਆਤ ਤੋਂ ਮੇਰੇ ਨਾਲ ਜੁੜਨ ਲਈ ਤੁਹਾਡਾ ਸਭ ਦਾ ਧੰਨਵਾਦ।ਅੱਜ ਮੈਂ ਜੋ ਵੀ ਹਾਂ, ਸਿਰਫ ਤੁਹਾਡੇ ਪਿਆਰ ਤੇ ਸਮਰਥਨ ਕਰਕੇ ਹਾਂ।ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੇਰੀ ਨਵੀਂ ਐਲਬਮ 15 ਮਈ ਨੂੰ ਰਿਲੀਜ਼ ਹੋਣ ਵਾਲੀ ਹੈ ਤਾਂ ਮੈਂ ਇਸ ਨੂੰ ਲੈ ਕੇ ਐਲਬਮ ਦਾ ਸ਼ੈਡਿਊਲ ਛੇਤੀ ਹੀ ਸਾਂਝਾ ਕਰਾਂਗਾ।ਸ਼ੈਡਿਊਲ 'ਚ ਟਰੈਕ ਲਿਸਟ ਦੇ ਨਾਲ ਉਨ੍ਹਾਂ ਦੀ ਰਿਲੀਜ਼ ਡੇਟ ਵੀ ਲਿਖੀ ਹੋਏਗੀ।ਮੈਂ ਇਸ ਲਈ ਬਹੁਤ ਮਿਹਨਤ ਕੀਤੀ ਹੈ ਤੇ ਤੁਹਾਨੂੰ ਵਧੀਆ ਚੀਜ਼ ਦੇਣ ਦੀ ਕੋਸ਼ਿਸ਼ ਕੀਤੀ ਹੈ।"
ਸਿੱਧੂ ਇਸ ਐਲਬਮ ਨਾਲ ਇੱਕ ਵਰਡਲ ਰਿਕਾਰਡ ਵੀ ਬਣਾਉਣਾ ਚਾਹੁੰਦੇ ਹਨ।ਸਿੱਧੂ ਨੇ ਅੱਗੇ ਲਿਖਿਆ, "ਮੈਂ ਕੁਝ ਗੱਲਾਂ ਤੁਹਾਨੂੰ ਦੱਸਣੀਆਂ ਹਨ, ਜਿਸ ਨਾਲ ਮੇਰੀ ਐਲਬਮ ਨੂੰ ਦੁਨੀਆ ਭਰ 'ਚ ਮਸ਼ਹੁਰ ਕਰ ਸਕਦੇ ਹੋ।
1-ਐਲਬਮ ਦੇ ਹਰੇਕ ਗੀਤ ਨਾਲ ਲਿੰਕ ਦਿੱਤਾ ਹੋਏਗਾ, ਐਲਬਮ ਨੂੰ ਸੁਣੋ ਤੇ ਡਾਊਨਲੋਡ ਕਰੋ।
2-ਟਰੈਕ ਨਾਲ ਜੋ ਪਲੇਟਫਾਰਮ ਨਹੀਂ ਦੱਸੇ ਜਾਂਦੇ, ਉੱਥੇ ਗੀਤ ਨਾ ਸੁਣੋ ਅਤੇ ਪਾਇਰੇਸੀ ਨੂੰ ਖ਼ਤਮ ਕਰੋ।
3-ਹੈਸ਼ਟੈਗ #MooseTape ਦੀ ਵਰਤੋਂ ਕਰੋ ਅਤੇ ਮੈਂਨੂੰ ਇੰਸਟਾ ਰੀਲਜ਼, ਟਿੱਕ-ਟਾਕ ਤੇ ਵੀਡੀਓਜ਼ ਬਣਾਓ।
4-ਆਪਣੇ ਇਲਾਕੇ ਦੇ ਰੇਡੀਓ ਸਟੇਸ਼ਨ ਤੇ ਫੋਨ ਕਰਕੇ ਮੇਰੀ ਐਲਬਮ ਦੇ ਗੀਤ ਚਲਾਉਣ ਲਈ ਕਹੋ।
5-ਤੁਹਾਡੇ ਸਮਰਥੱਨ ਤੇ ਵਾਰ-ਵਾਰ ਦੱਸੇ ਗਏ ਪਲੇਟਫਾਰਮਜ਼ 'ਤੇ ਗੀਤ ਚੱਲਣ ਕਰਕੇ ਅਸੀਂ ਇਤਿਹਾਸ ਰਚਾਂਗੇ ਤੇ ਦੁਨੀਆ ਭਰ 'ਚ ਨਵੇਂ ਰਿਕਾਰਡ ਕਾਇਮ ਕਰਾਂਗੇ।
ਸਿੱਧੂ ਨੇ ਗੀਤਾਂ ਦੀ ਰਿਲੀਜ਼ ਡੇਟ ਵਾਲਾ ਪੋਸਟਰ ਵੀ ਸਾਂਝਾ ਕੀਤਾ ਹੈ।ਪਹਿਲਾ ਗੀਤ 'Bitch I'm Back' 15 ਮਈ ਨੂੰ ਰਿਲੀਜ਼ ਹੋਏਗਾ ਅਤੇ ਆਖਰੀ ਗੀਤ 21 ਜੁਲਾਈ ਨੂੰ ਰਿਲੀਜ਼ ਹੋਏਗਾ।