ਅੰਮ੍ਰਿਤਸਰ : ਸਾਬਕਾ ਵਿਦੇਸ਼ ਰਾਜ ਮੰਤਰੀ ਰਘੂਨੰਦਨ ਲਾਲ ਭਾਟੀਆ ਦੀ ਅੱਜ ਸਵੇਰੇ ਕੋਰੋਨਾ ਨਾਲ ਮੌਤ ਹੋ ਗਈ।ਕੋਰੋਨਾ ਪੌਜ਼ੇਟਿਵ ਆਉਣ ਤੋਂ ਬਾਅਦ ਉਹ ਫੌਰਟਿਸ ਹਸਪਤਾਲ ਵਿੱਚ ਦਾਖਲ ਸੀ।ਉਨ੍ਹਾਂ  100 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ।


ਆਰ.ਐੱਲ. ਭਾਟੀਆ ਨੇ ਸੰਸਦ ਵਿਚ ਲੰਬੇ ਸਮੇਂ ਗੁਰੂਨਗਰੀ ਅੰਮ੍ਰਿਤਸਰ ਦੀ ਪ੍ਰਤੀਨਿਧਤਾ ਕੀਤੀ। ਆਪਣੇ ਭਰਾ ਦੁਰਗਾਦਾਸ ਭਾਟੀਆ ਦੀ ਮੌਤ ਤੋਂ ਬਾਅਦ 1972 ਵਿਚ ਉਨ੍ਹਾਂ ਨੇ ਪਹਿਲੀ ਵਾਰ ਉਪ ਚੋਣ ਲੜੀ ਅਤੇ ਜਿੱਤ ਹਾਸਲ ਕਰਦੇ ਹੋਏ ਆਪਣਾ ਸਿਆਸਤ ਦਾ ਸਫ਼ਰ ਸ਼ੁਰੂ ਕੀਤਾ। ਛੇ ਵਾਰ ਸੰਸਦ ਮੈਂਬਰ ਰਹਿ ਚੁੱਕੇ ਭਾਟੀਆ ਦੀ ਜਿੱਤ ਦਾ ਸਿਲਸਿਲਾ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਦੀ ਟਿਕਟ 'ਤੇ ਚੋਣ ਲੜ ਕੇ ਤੋੜਿਆ ਸੀ।


MP ਭਾਟੀਆ ਨੇ ਸੰਯੁਕਤ ਰਾਸ਼ਟਰ ਵਿਚ ਡੈਲੀਗੇਟ ਵਜੋਂ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਮਾਰਚ 1983 ਵਿਚ, ਦਿੱਲੀ ਵਿਚ ਆਯੋਜਿਤ 7ਵੇਂ ਐੱਨਏਐੱਮ ਸੰਮੇਲਨ ਵਿਚ ਡੈਲੀਗੇਟ ਦੇ ਤੌਰ 'ਤੇ ਭਾਗ ਲਿਆ।ਭਾਟੀਆ 1983 ਤੋਂ 1984 ਤਕ India Council for Cultural Relations ਦਾ ਮੈਂਬਰ ਵੀ ਰਹੇ। ਉਹ 1983 ਤੋਂ 1990 ਤਕ ਇੰਡੀਆ ਬੁਲਗਾਰੀਆ ਫ੍ਰੈਂਡਸ਼ਿਪ ਸੁਸਾਇਟੀ ਦੇ ਚੇਅਰਮੈਨ ਰਹੇ ਅਤੇ ਇੰਡੋ-ਜੀਡੀਆਰ ਫਰੈਂਡਸ਼ਿਪ ਐਸੋਸੀਏਸ਼ਨ 1983 ਤੋਂ 1990 ਤਕ ਉਹ ਸਹਿ-ਚੇਅਰਮੈਨ ਵੀ ਰਹੇ।


ਉਹ 23 ਜੂਨ 2004 ਤੋਂ 10 ਜੁਲਾਈ 2008 ਤਕ ਕੇਰਲ ਦੇ ਰਾਜਪਾਲ ਅਤੇ 10 ਜੁਲਾਈ 2008 ਤੋਂ 28 ਜੂਨ 2009 ਤਕ ਬਿਹਾਰ ਦੇ ਰਾਜਪਾਲ ਰਹੇ।ਇਸ ਤੋਂ ਇਲਾਵਾ ਭਾਟੀਆ ਪੀਵੀ ਨਰਸਿਮ੍ਹਾ ਦੀ ਸਰਕਾਰ ਵਿਚ 1992 ਵਿਚ ਵਿਦੇਸ਼ ਰਾਜ ਮੰਤਰੀ ਰਹੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਤੌਰ ’ਤੇ ਉਨ੍ਹਾਂ ਨੇ 1982 ਤੋਂ 1984 ਤਕ ਜ਼ਿੰਮੇਵਾਰੀ ਨੂੰ ਨਿਭਾਇਆ ਅਤੇ 1991 ਵਿਚ ਕਾਂਗਰਸ ਕਮੇਟੀ ਦੇ ਮੁੱਖ ਸਕੱਤਰ ਚੁਣੇ ਗਏ। ਉਨ੍ਹਾਂ ਨੂੰ ਹਮੇਸ਼ਾ ਸਾਫ਼ ਸੁਥਰੀ ਰਾਜਨੀਤੀ ਦੀ ਉਦਾਹਰਣ ਵਜੋਂ ਯਾਦ ਕੀਤਾ ਜਾਂਦਾ ਰਹੇਗਾ।


 





ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ