ਮਹਾਕੁੰਭ ਵਿਚ ਕੋਰੋਨਾਵਾਇਰਸ ਦੇ ਫੈਲਣ ਦੀ ਸੰਭਾਵਨਾ ਵੱਧ ਗਈ ਹੈ।ਸੋਮਵਤੀ ਅਮਾਵਸਿਆ ਦੇ ਸ਼ਾਹੀ ਇਸ਼ਨਾਨ ਲਈ ਸ਼ਰਧਾਲੂਆਂ ਦੀ ਭੀੜ ਵੱਧਣ ਮਗਰੋਂ ਮੇਲਾ ਪੁਲਿਸ-ਪ੍ਰਸ਼ਾਸਨ ਨੇ ਵੀ ਕੋਵਿਡ ਦੇ ਦਿਸ਼ਾ-ਨਿਰਦੇਸ਼ਾਂ (ਐਸਓਪੀ) ਦੀ ਪਾਲਣਾ ਕਰਵਾਉਣ ਤੋਂ ਵੀ ਹੱਥ ਪਛਾਂਹ ਖਿੱਚ ਲਿਆ ਹੈ।ਬਾਹਰਲੇ ਰਾਜਾਂ ਤੋਂ ਆਏ ਸ਼ਰਧਾਲੂਆਂ ਦੀ ਭੀੜ ਇਸ਼ਨਾਨ ਲਈ ਵੱਧਦੀ ਜਾ ਰਹੀ ਹੈ।


 ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ


'ਦੋ ਗੱਜ ਦੀ ਦੂਰੀ ਅਤੇ ਮਾਸਕ ਜ਼ਰੂਰੀ' ਦੇ ਨਾਅਰੇ ਸਰਕਾਰੀ ਹੋਰਡਿੰਗਜ਼ ਅਤੇ ਮੇਲਾ ਕੰਟਰੋਲ ਰੂਮ ਤੱਕ ਹੀ ਰਹਿ ਗਏ। ਸ਼ਰਧਾਲੂ ਬਿਨ੍ਹਾਂ ਮਾਸਕ ਦੇ ਚੱਲ ਰਹੇ ਹਨ।ਘਾਟ ਅਤੇ ਮੇਲਾ ਖੇਤਰ ਵਿੱਚ ਕੋਰੋਨਾ ਐਸਓਪੀਜ਼ ਦੀਆਂ ਧੱਜੀਆਂ ਉਡ ਰਹੀਆਂ ਹਨ।


ਇਹ ਵੀ ਪੜ੍ਹੋ: ਬਾਲਕੋਨੀ ’ਚ ਖੜ੍ਹੇ ਹੋ ਕੇ ਔਰਤਾਂ ਨੇ ਉਤਾਰ ਦਿੱਤੇ ਕੱਪੜੇ, ਵੀਡੀਓ ਵਾਇਰਲ ਹੋਣ ਮਗਰੋਂ ਸਾਰੀਆਂ ਗ੍ਰਿਫਤਾਰ


 

ਸੋਮਵਾਰ ਨੂੰ, ਸ਼ਾਹੀ ਇਸ਼ਨਾਨ ਦੇ ਦਿਨ 563 ਨਵੇਂ ਮਰੀਜ਼ ਪਾਏ ਗਏ। ਪਿਛਲੇ ਪੰਜ ਦਿਨਾਂ ਵਿਚ, ਨਵੇਂ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 1899 ਹੋ ਗਈ ਹੈ। ਇਨ੍ਹਾਂ ਵਿੱਚੋਂ 1599 ਆਰਟੀਪੀਸੀਆਰ ਟੈਸਟ ਪੌਜ਼ੇਟਿਵ ਪਾਏ ਗਏ ਹਨ। ਸ਼ਾਹੀ ਇਸ਼ਨਾਨ 'ਤੇ ਲਏ ਗਏ ਨਮੂਨਿਆਂ ਦੀਆਂ ਰਿਪੋਰਟਾਂ ਮੰਗਲਵਾਰ ਨੂੰ ਆਉਣਗੀਆਂ ਅਤੇ ਸੰਖਿਆ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਹੈ। ਮਹਾਕੁੰਭ 1 ਤੋਂ 30 ਅਪ੍ਰੈਲ ਤੱਕ ਹੈ। ਹਰ ਰੋਜ ਲੱਖਾਂ ਸੰਗਤਾਂ ਦੀ ਭੀੜ ਹਰਿਦੁਆਰ ਪਹੁੰਚ ਰਹੀ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ