Ramlala Idol: ਅਯੁੱਧਿਆ 'ਚ 22 ਜਨਵਰੀ ਨੂੰ ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਨਵੇਂ ਰਾਮ ਮੰਦਿਰ ਵਿੱਚ ਪ੍ਰਾਣ ਪ੍ਰਤਿਸ਼ਠਾ ਨਾਲ ਸਬੰਧਤ ਵੈਦਿਕ ਰਸਮਾਂ ਵੀ ਚੱਲ ਰਹੀਆਂ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪਵਿੱਤਰ ਅਸਥਾਨ 'ਚ ਰਾਮ ਲਾਲਾ ਦੀ ਨਵੀਂ ਮੂਰਤੀ ਸਥਾਪਿਤ ਕੀਤੀ ਗਈ ਸੀ। ਇਸ ਮੂਰਤੀ ਦੀ ਇੱਕ ਨਵੀਂ ਤਸਵੀਰ ਸਾਹਮਣੇ ਆਈ ਹੈ। ਇਸ ਵਿੱਚ ਭਗਵਾਨ ਰਾਮ ਨੂੰ 5 ਸਾਲ ਦੇ ਬੱਚੇ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਭਗਵਾਨ ਰਾਮ ਦਾ ਹੱਥ ਮੂਰਤੀ ਵਿੱਚ ਆਸ਼ੀਰਵਾਦ ਵਾਲੀ ਸਥਿਤੀ ਵਿੱਚ ਦਿਖਾਈ ਦੇ ਰਿਹਾ ਹੈ। ਉਨ੍ਹਾਂ ਦੇ ਚਿਹਰੇ 'ਤੇ ਕੋਮਲ ਮੁਸਕਰਾਹਟ ਹੈ। ਉਨ੍ਹਾਂ ਅੰਗਵਸਤਰ ਅਤੇ ਧੋਤੀ ਪਹਿਨੀ ਹੋਈ ਹੈ।


ਭਗਵਾਨ ਰਾਮ ਦੀ ਇਹ ਨਵੀਂ ਮੂਰਤੀ 51 ਇੰਚ ਲੰਬੀ ਹੈ। ਇਹ 'ਸ਼ਿਆਮਲ' (ਕਾਲਾ) ਪੱਥਰ ਦੀ ਬਣੀ ਹੋਈ ਹੈ। ਇਸ ਨੂੰ ਮੈਸੂਰ ਦੇ ਮੂਰਤੀਕਾਰ ਅਰੁਣ ਯੋਗੀਰਾਜ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ। ਭਗਵਾਨ ਰਾਮ ਨੂੰ ਕਮਲ ਉੱਤੇ ਖੜ੍ਹੇ ਪੰਜ ਸਾਲ ਦੇ ਬੱਚੇ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਮੂਰਤੀ ਦਾ ਭਾਰ ਲਗਭਗ 150 ਕਿਲੋ ਹੈ ਅਤੇ ਜ਼ਮੀਨ ਤੋਂ ਮਾਪਣ 'ਤੇ ਇਸ ਦੀ ਕੁੱਲ ਉਚਾਈ ਸੱਤ ਫੁੱਟ ਹੈ।


ਰਾਮ ਜਨਮ ਭੂਮੀ ਤੀਰਥ ਖੇਤਰ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਵੀ ਕੁਝ ਦਿਨ ਪਹਿਲਾਂ ਨਵੀਂ ਮੂਰਤੀ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਮੂਰਤੀ ਪੱਥਰ ਦੀ ਬਣੀ ਹੋਈ ਹੈ। ਇਸ ਵਿੱਚ ਭਗਵਾਨ ਰਾਮ ਨੂੰ 5 ਸਾਲ ਦੇ ਲੜਕੇ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਉਨ੍ਹਾਂ ਦੱਸਿਆ ਸੀ ਕਿ ਮੂਰਤੀ ਵਿੱਚ ਪੰਜ ਸਾਲ ਦੀ ਰਾਮਲੱਲਾ ਦਾ ਮੁਸਕਰਾਉਂਦਾ ਚਿਹਰਾ, ਅੱਖਾਂ ਅਤੇ ਸਰੀਰ ਹੈ। ਮੂਰਤੀ ਵਿੱਚ ਬ੍ਰਹਮਤਾ ਹੈ, ਉਹ ਭਗਵਾਨ ਦਾ ਅਵਤਾਰ ਨੇ, ਵਿਸ਼ਨੂੰ ਦਾ ਅਵਤਾਰ ਨੇ ਅਤੇ ਇੱਕ ਰਾਜੇ ਦੇ ਵੀ ਪੁੱਤਰ ਹਨ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।