ਭੋਪਾਲ: ਮੱਧ ਪ੍ਰਦੇਸ਼ ਦੇ ਸ਼ਿੰਗਰੌਲੀ ਵਿੱਚ ਭਿਆਨਕ ਰੇਲ ਹਾਦਸਾ ਵਾਪਰਿਆ। ਇਸ ਘਟਨਾ ਵਿੱਚ ਤਿੰਨ ਕਰਮਚਾਰੀਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਇੱਕ ਮਜ਼ਦੂਰ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਮਾਲ ਗੱਡੀ ਕੋਲਾ ਭਰਨ ਤੋਂ ਬਾਅਦ ਬਾਹਰ ਆ ਰਹੀ ਸੀ। ਉਸੇ ਸਮੇਂ, ਇੱਕ ਖਾਲੀ ਮਾਲ ਗੱਡੀ ਅੰਦਰ ਜਾ ਰਹੀ ਸੀ।
ਐਨਟੀਪੀਸੀ ਵਰਕਰ ਮਸ਼ੀਨ ਨਾਲ ਡੱਬਿਆਂ ਨੂੰ ਕੱਟ ਕਿ ਦੱਬੇ ਹੋਏ ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਹਾਦਸੇ ਵਿੱਚ ਹਾਲੇ ਕਿੰਨੇ ਕਰਮਚਾਰੀ ਦੱਬੇ ਹੋਏ ਹਨ, ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ।
ਘਟਨਾ ਵਿੱਚ ਰੇਲਵੇ ਦੇ ਇੰਜਣ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਟੱਕਰ ਤੋਂ ਬਾਅਦ ਕੋਲੇ ਨਾਲ ਭਰੇ ਡੱਬੇ ਪਟੜੀ ਤੋਂ ਉੱਤਰ ਗਏ। ਇਸ ਮੌਕੇ ਐਨਟੀਪੀਸੀ ਅਧਿਕਾਰੀ, ਥਾਣਾ ਇੰਚਾਰਜ ਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਮੌਜੂਦ ਹਨ।
ਟੱਕਰ ਦੌਰਾਨ ਦੋਵਾਂ ਦੀ ਰਫਤਾਰ ਤੇਜ਼ ਦੱਸੀ ਜਾ ਰਹੀ ਹੈ। ਟੱਕਰ ਤੋਂ ਬਾਅਦ ਇੰਜਣ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਇਹ ਪਹਿਲੀ ਵਾਰ ਹੈ ਜਦੋਂ ਇਸ ਟਰੈਕ 'ਤੇ ਕੋਈ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਰੇਲਵੇ ਟਰੈਕ ਦੀ ਵਰਤੋਂ ਸਿਰਫ ਕੋਲਾ ਲਿਜਾਣ ਵਾਲੀਆਂ ਮਾਲ ਰੇਲ ਗੱਡੀਆਂ ਲਈ ਕੀਤੀ ਜਾਂਦੀ ਹੈ। ਇਸ ਵਿੱਚ ਵੀ ਬਹੁਤ ਵੱਡੀ ਲਾਪ੍ਰਵਾਹੀ ਦੇਖਣ ਨੂੰ ਮਿਲ ਰਹੀ ਹੈ ਕਿ ਕਿਵੇਂ ਦੋ ਮਾਲ ਗੱਡੀਆਂ ਨੂੰ ਇੱਕੋ ਰੇਲ ਟਰੈਕ ਤੇ ਜਾਣ ਦਿੱਤਾ ਗਿਆ।