ਨਵੀਂ ਦਿੱਲੀ: ਨਵੇਂ ਖੇਤੀਬਾੜੀ ਕਾਨੂੰਨਾਂ (Farms Law) ਵਿਰੁੱਧ ਦਿੱਲੀ ਸਰਹੱਦ ਦੇ ਨਾਲ-ਨਾਲ ਕਿਸਾਨ ਸੰਗਠਨਾਂ ਦਾ ਅੰਦੋਲਨ ਸ਼ਨੀਵਾਰ ਨੂੰ 38ਵੇਂ ਦਿਨ ਵੀ ਜਾਰੀ ਹੈ। ਕੜਾਕੇ ਦੀ ਠੰਢ ਦਾ ਉਨ੍ਹਾਂ 'ਤੇ ਕੋਈ ਅਸਰ ਨਹੀਂ ਹੋਇਆ ਅਤੇ ਉਹ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਧਰਨਾ ਦੇਣ ਲਈ ਦ੍ਰਿੜ ਹਨ। ਕਿਸਾਨ ਜਥੇਬੰਦੀਆਂ (Farmer unions) ਦੇ ਨੇਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅੰਦੋਲਨ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਤੱਕ ਜਾਰੀ ਰਹੇਗਾ।

ਇਸ ਦੌਰਾਨ ਯੂਪੀ ਗੇਟ ਵਿਖੇ ਸ਼ਨੀਵਾਰ ਸਵੇਰੇ ਕਿਸਾਨ ਅੰਦੋਲਨ (Farners Protest) ਵਿੱਚ ਸ਼ਾਮਲ ਇੱਕ ਬਜ਼ੁਰਗ ਕਿਸਾਨ ਨੇ ਖੁਦਕੁਸ਼ੀ ਕਰ ਲਈ। ਕਿਸਾਨ ਦੀ ਲਾਸ਼ ਬਾਥਰੂਮ ਦੇ ਅੰਦਰ ਪਈ ਮਿਲੀ। ਲਾਸ਼ ਕੋਲੋ ਗੁਰਮੁਖੀ ਵਿਚ ਲਿਖਿਆ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ। ਮ੍ਰਿਤਕ ਕਿਸਾਨ ਕਸ਼ਮੀਰ ਸਿੰਘ (57) ਰਾਮਪੁਰ ਦੇ ਬਿਲਾਸਪੁਰ ਦਾ ਵਸਨੀਕ ਸੀ। ਉਸਨੇ ਆਪਣਾ ਅੰਤਿਮ ਸਸਕਾਰ ਯੂਪੀ ਗੇਟ ਵਿਖੇ ਹੀ ਕਰਵਾਉਣ ਦੀ ਇੱਛਾ ਜਤਾਈ। ਮ੍ਰਿਤਕ ਦਾ ਲੜਕਾ ਅਤੇ ਪੋਤਾ ਵੀ ਇੱਥੇ ਹਨ। ਇਸ ਤੋਂ ਪਹਿਲਾਂ ਕੱਲ੍ਹ ਇੱਥੇ ਇੱਕ ਹੋਰ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਪਿਛਲੇ 24 ਘੰਟਿਆਂ ਵਿੱਚ ਮੌਤ ਦਾ ਇਹ ਦੂਜਾ ਮਾਮਲਾ ਹੈ।



ਪੰਜਾਬ, ਰਾਜਸਥਾਨ ਅਤੇ ਹੋਰ ਕਈ ਸੂਬਿਆਂ ਤੋਂ ਆਏ ਕਿਸਾਨਾਂ ਦੇ ਨਵੇਂ ਜੱਥੇ ਦਿੱਲੀ ਦੀਆਂ ਸਰਹੱਦਾਂ 'ਤੇ ਪਹੁੰਚਣੇ ਸ਼ੁਰੂ ਹੋ ਗਏ ਹਨ। ਕਿਸਾਨ ਜੱਥੇਬੰਦੀਆਂ ਦੇ ਲੋਕ ਟਰੈਕਟਰ-ਟਰਾਲੀ ਲੈ ਕੇ ਆ ਰਹੇ ਹਨ। ਉਹ ਆਪਣੇ ਨਾਲ ਰਾਸ਼ਨ-ਪਾਣੀ ਵੀ ਲਿਆ ਰਹੇ ਹਨ। ਨੌਜਵਾਨਾਂ ਤੋਂ ਇਲਾਵਾ ਔਰਤਾਂ ਅਤੇ ਬੱਚੇ ਵੀ ਇਨ੍ਹਾਂ ਵਿੱਚ ਸ਼ਾਮਲ ਹਨ। ਸਰਕਾਰ ਅਤੇ ਕਿਸਾਨ ਜੱਥੇਬੰਦੀਆਂ ਵਿਚਾਲੇ ਗੱਲਬਾਤ ਦਾ ਅਗਲਾ ਦੌਰ 4 ਜਨਵਰੀ ਨੂੰ ਤੈਅ ਹੋਇਆ ਹੈ। ਸਰਕਾਰ ਅਤੇ ਕਿਸਾਨ ਸੰਗਠਨਾਂ ਦਰਮਿਆਨ ਦੋ ਮਾਮਲਿਆਂ ‘ਤੇ ਸਹਿਮਤੀ ਬਣ ਗਈ ਹੈ।

ਕੇਜਰੀਵਾਲ ਸਰਕਾਰ ਦਾ ਨਵਾਂ ਸਾਲ ਦਾ ਤੋਹਫਾ, ਪਾਣੀ ਦੇ ਬਿੱਲ 'ਤੇ ਮਿਲ ਰਹੀ ਛੂਟ 31 ਮਾਰਚ ਤੱਕ ਵਧਾਈ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904