ਕੈਮੂਰ: ਬਿਹਾਰ ਦੇ ਕੇਮੂਰ ਜ਼ਿਲ੍ਹੇ ਦੇ ਕੁਦਰਾ ਥਾਣਾ ਖੇਤਰ 'ਚ ਐਨਐਚ-30 ਦੇ ਕੈਥੀਆ ਦੇ ਕੋਲ ਸ਼ੁੱਕਰਵਾਰ ਮੈਜਿਕ ਤੇ ਟ੍ਰੈਕਟਰ 'ਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ ਮੈਜਿਕ ਦੇ ਪਰਖੱਚੇ ਉੱਡ ਗਏ। ਮੈਜਿਕ ਸਵਾਰ ਪੰਜ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇੱਧਰ ਚਾਲਕ ਵੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਜਿਸ ਦਾ ਇਲਾਜ ਚਲ ਰਿਹਾ ਹੈ।

Continues below advertisement


ਘਟਨਾ ਦੀ ਸੂਚਨਾ ਮਿਲਣ ਦੇ ਬਾਵਜੂਦ ਪੁਲਿਸ ਦੇਰ ਰਾਤ ਘਟਨਾ ਸਥਾਨ 'ਤੇ ਪਹੁੰਚੀ। ਜਿਸ ਨਾਲ ਸਥਾਨਕ ਲੋਕਾਂ ਦਾ ਗੁੱਸਾ ਭੜਕ ਗਿਆ। ਗੁੱਸੇ 'ਚ ਆਏ ਲੋਕਾਂ ਨੇ ਸੜਕ ਨੂੰ ਜਾਮ ਕਰਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ।