ਲਖਨਊ: ਇੱਥੇ ਬੁੱਧਵਾਰ ਨੂੰ ਭਗਵਾਧਾਰੀ ਲੋਕਾਂ ਨੇ ਸੜਕ ‘ਤੇ ਹੰਗਾਮਾ ਕਰਦੇ ਹੋਏ ਦੋ ਕਸ਼ਮੀਰੀ ਨੌਜਵਾਨਾਂ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ। ਮਾਮਲਾ ਲਖਨਊ ਦੇ ਡਾਲੀਗੰਜ ਪੁਲ ਦਾ ਹੈ ਜਿੱਥੇ ਦੋ ਕਸ਼ਮੀਰੀ ਨੌਜਵਾਨ ਡ੍ਰਾਈ ਫਰੂਟ ਵੇੱਚ ਰਹੇ ਸੀ।

ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਈਰਲ ਹੋ ਰਿਹਾ ਹੈ। ਜਿਸ ‘ਚ ਭਗਵਾਧਾਰੀ ਕਸ਼ਮੀਰੀ ਨੌਜਵਾਨਾਂ ਦੀ ਪਛਾਣ ਪੁੱਛ ਉਨ੍ਹਾਂ ਨਾਲ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ। ਆਈਕਾਰਡ ਮੰਗਣ ‘ਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ।

ਕਸ਼ਮੀਰੀ ਨੌਜਵਾਨਾਂ ਦੇ ਬਚਾਅ ‘ਚ ਆਏ ਇੱਕ ਸ਼ੱਖਸ ਨੇ ਕੁੱਟਮਾਰ ਕਰਨ ਵਾਲੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ ਹੱਥ ‘ਚ ਨਹੀਂ ਲੈਣਚਾ ਚਾਹਿਦਾ ਅਤੇ ਪੁਲਿਸ ਨੂੰ ਬੁਲਾਉਣਾ ਚਾਹਿਦਾ ਹੈ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਆਪਣੀ ਪ੍ਰਤੀਕਿਰੀਆ ਦਿੱਤੀ ਤਾਂ ਪੁਲਿਸ ਹਰਕੱਤ ‘ਚ ਆਈ।


ਲਖਨਊ ਪੁਲਿਸ ਨੇ ਇਸ ‘ਤੇ ਟਵੀਟ ਵੀ ਕੀਤਾ ਹੈ। ਇਸ ਮਾਮਲੇ ‘ਚ ਇੱਕ ਵਿਆਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਪੁਲਵਾਮਾ ਹਮਲੇ ਤੋਂ ਬਾਅਦ ਦੇਸ਼ ਦੇ ਕਈਂ ਹਿੱਸਿਆਂ ‘ਚ ਕਸ਼ਮੀਰੀ ਲੋਕਾਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ, ਜਿਸ ਨੂੰ ਲੇ ਕੇ ਕਈਂ ਮਮਾਲੇ ਦਰਜ ਹੋਏ ਹਨ। ਜਿਸ ਦੀ ਨਿੰਦਾ ਖੁਦ ਪ੍ਰਧਾਨ ਮੰਤਰੀ ਵੀ ਆਪਣੀ ਰੈਲੀ ‘ਚ ਕਰ ਚੁੱਕੇ ਹਨ।