ਚੰਡੀਗੜ: ਸ਼ਾਨੀਵਾਰ ਦੇਰ ਰਾਤ ਜ਼ੀਰਕਪੁਰ ਫਲਾਈਓਵਰ 'ਤੇ ਇੱਕ ਤੇਜ਼ ਰਫ਼ਤਾਰ ਕਾਰ ਦੇ ਪਲਟਣ ਨਾਲ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਤਿੰਨ ਹੋਰ ਗੰਭੀਰ ਜ਼ਖ਼ਮੀ ਹਨ ਜੋ ਸੈਕਟਰ 32 ਹਸਪਤਾਲ ਵਿੱਚ ਇਲਾਜ ਅਧੀਨ ਹਨ।

ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਵਿਸ਼ਾਲ ਵਜੋਂ ਹੋਈ ਹੈ। ਜ਼ਖੀਆਂ ਵਿੱਚ ਦੋ ਲੜਕੀਆਂ ਵੀ ਨਿਸ਼ਾ ਤੇ ਖੁਸ਼ੀ ਸ਼ਾਮਲ ਹਨ। ਦੋਨੋਂ ਮ੍ਰਿਤਕਾਂ ਦੀਆਂ ਲਾਸ਼ਾਂ ਸੈਕਟਰ 32 ਹਸਪਤਾਲ ਵਿੱਚ ਰੱਖੀਆਂ ਗਈਆਂ ਹਨ।

ਪੁਲਿਸ ਨੂੰ ਮਿਲੀ ਸੂਚਨਾ ਦੇ ਮੁਤਾਬਕ ਇਹ ਕਾਰ ਸ਼ਨੀਵਾਰ ਦੇ ਰਾਤ ਦਿੱਲੀ ਤੋਂ ਚੰਡੀਗੜ੍ਹ ਆ ਰਹੀ ਸੀ। ਜਿਵੇਂ ਹੀ ਕਾਰ ਜ਼ੀਰਕਪੁਰ ਫਲਾਈਓਵਰ 'ਤੇ ਪਹੁੰਚੀ ਤਾਂ ਚਾਲਕ ਗੱਡੀ ਤੋਂ ਆਪਣਾ ਕੰਟਰੋਲ ਗਵਾ ਬੈਠਾ ਤੇ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ।