Gurugram News : ਗੁਰੂਗ੍ਰਾਮ ਦੀ ਇੱਕ ਰਿਹਾਇਸ਼ੀ ਸੁਸਾਇਟੀ ਵਿੱਚ ਇੱਕ ਅਣਪਛਾਤੇ ਵਿਅਕਤੀ ਵੱਲੋਂ ਦੋ ਸਾਲ ਦੀ ਬੱਚੀ ਨਾਲ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਖੇਰਕੀ ਦੌਲਾ ਪੁਲਸ ਸਟੇਸ਼ਨ 'ਚ ਪੋਕਸੋ ਐਕਟ ਦੇ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਦੁਪਹਿਰ ਕਰੀਬ 2 ਵਜੇ ਸੈਕਟਰ-81 ਸਥਿਤ ਇਕ ਸੁਸਾਇਟੀ ਦੇ ਅਹਾਤੇ 'ਚ ਵਾਪਰੀ। ਪੀੜਤ ਲੜਕੀ ਦੀ ਮਾਂ ਘਰੇਲੂ ਸਹਾਇਕਾ ਹੈ।
ਪੁਲਿਸ ਨੂੰ ਟਰੱਕ ਵਾਲੇ 'ਤੇ ਸ਼ੱਕ
ਅਧਿਕਾਰੀਆਂ ਮੁਤਾਬਕ ਪੁਲਸ ਨੂੰ ਇਸ ਮਾਮਲੇ 'ਚ ਇਕ ਟਰੱਕ ਡਰਾਈਵਰ 'ਤੇ ਸ਼ੱਕ ਹੈ। ਪੁਲਸ ਨੇ ਦੱਸਿਆ ਕਿ ਲੜਕੀ ਇਕ ਫਲੈਟ ਦੇ ਬਾਹਰ ਖੇਡ ਰਹੀ ਸੀ, ਜਦੋਂ ਇਕ ਟਰੱਕ ਕੁਝ ਸਾਮਾਨ ਲੈਣ ਲਈ ਸੁਸਾਇਟੀ ਕੋਲ ਆਇਆ। ਪੁਲੀਸ ਅਨੁਸਾਰ ਟਰੱਕ ਦੇ ਰਵਾਨਾ ਹੋਣ ਤੋਂ ਕੁਝ ਦੇਰ ਬਾਅਦ ਪੀੜਤ ਲੜਕੀ ਦੀ ਮਾਂ ਨੇ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਦੇਖਿਆ ਅਤੇ ਰੌਲਾ ਪਾਇਆ। ਉਦੋਂ ਹੀ ਆਸਪਾਸ ਦੇ ਲੋਕ ਆ ਗਏ ਅਤੇ ਲੜਕੀ ਦੀ ਹਾਲਤ ਦੇਖ ਕੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਲੜਕੀ ਨੂੰ ਇੱਥੋਂ ਦੇ ਸਿਵਲ ਹਸਪਤਾਲ ਲੈ ਗਈ ,ਜਿੱਥੋਂ ਉਸ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਭੇਜ ਦਿੱਤਾ ਗਿਆ।
ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲੀਸ
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, “ਲੜਕੀ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਸਦੀ ਹਾਲਤ ਬਿਹਤਰ ਦੱਸੀ ਜਾ ਰਹੀ ਹੈ। ਅਸੀਂ ਸੀਸੀਟੀਵੀ ਫੁਟੇਜ ਖੰਗਾਲ ਰਹੇ ਹਾਂ ਅਤੇ ਹਰ ਕੋਣ ਤੋਂ ਜਾਂਚ ਕਰ ਰਹੇ ਹਾਂ। ਤੱਥਾਂ ਦੀ ਪੜਤਾਲ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇੱਕ ਹੋਰ ਘਟਨਾ ਵਿੱਚ ਸੋਹਨਾ ਖੇਤਰ ਦੇ ਇੱਕ ਪਿੰਡ ਵਿੱਚ ਇੱਕ ਖੇਡ ਸਮਾਗਮ ਦੌਰਾਨ ਅੱਠਵੀਂ ਜਮਾਤ ਦੀ ਇੱਕ ਲੜਕੀ ਨੂੰ ਉਸਦੇ ਸਕੂਲ ਤੋਂ ਕਥਿਤ ਤੌਰ 'ਤੇ ਅਗਵਾ ਕਰ ਲਿਆ ਗਿਆ ਅਤੇ ਤਿੰਨ ਲੜਕਿਆਂ ਨੇ ਬਲਾਤਕਾਰ ਕੀਤਾ। ਤਿੰਨਾਂ ਨੇ ਲੜਕੀ ਦੀ ਇਤਰਾਜ਼ਯੋਗ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ। ਉਪ ਪੁਲੀਸ ਕਪਤਾਨ ਉਪਾਸਨਾ ਨੇ ਦੱਸਿਆ ਕਿ ਪੁਲੀਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।