ਨਵੀਂ ਦਿੱਲੀ: ਸਾਲ 2018 ਬੀਤ ਗਿਆ ਤੇ 2019 ਸ਼ੁਰੂ ਹੋ ਗਿਆ ਪਰ ਇਸ ਦੇ ਨਾਲ ਹੀ ਬਹੁਤ ਅਜਿਹਾ ਹੈ ਜਿਸ ਨੇ ਸਾਲ 2018 ਨੂੰ ਬੇਹੱਦ ਖਾਸ ਬਣਾ ਦਿੱਤਾ। ਇਨ੍ਹਾਂ ਵਿੱਚੋਂ ਹੀ ਅੱਜ ਗੱਲ ਕਰਦੇ ਹਾਂ ਉਨ੍ਹਾਂ ਪੈਟਰੋਲ ਕਾਰਾਂ ਦੀ ਜਿਨ੍ਹਾਂ ਨੇ ਮਾਈਲੇਜ਼ ਲਈ ਹੋਏ ਰੋਡ ਟੈਸਟ ‘ਚ ਆਪਣੇ ਆਪ ਨੂੰ ਸਾਬਤ ਕੀਤਾ। ਇਨ੍ਹਾਂ ਕਾਰਾਂ ਦੀ ਲਿਸਟ ਕੁਝ ਇਸ ਤਰ੍ਹਾਂ ਹੈ।

  1. 2018 ਰੈਨੋ ਕਵਿੱਡ ਕਲਾਇੰਬਰ ਏਐਮਟੀ: ਇਸ ਲਿਸਟ ‘ਚ ਸਭ ਤੋਂ ਪਹਿਲੇ ਨੰਬਰ ‘ਤੇ ਰੈਨੋ ਕਵੀਡ ਹੈ ਜਿਸ ‘ਚ 1.0 ਲੀਟਰ ਦਾ ਪੈਟਰੋਲ ਇੰਜਨ ਹੈ, ਜਿਸ ਦੀ ਪਾਵਰ 68 ਪੀਐਸ ਤੇ 91 ਟਾਰਕ ਐਨਐਮ ਹੈ। ਸਿਟੀ ‘ਚ ਇਸ ਕਾਰ ਨੇ 17.09 ਕਿਲੋਮੀਟਰ ਪ੍ਰਤੀ ਲੀਟਰ, ਹਾਈਵੇ ਮਾਈਲੇਜ਼ 21.43 ਕਿਲੋਮੀਟਰ ਤੇ ਔਸਤ ਮਾਈਲੇਜ਼ 18 ਕਿਲੋਮੀਟਰ ਪ੍ਰਤੀ ਲੀਟਰ ਦਿੱਤੀ।


 

 

  1. ਹੁੰਡਾਈ ਸੈਂਟਰੋ ਮੈਨੂਅਲ: ਇਸ ਲਿਸਟ ‘ਚ ਦੂਜੇ ਨੰਬਰ ‘ਤੇ ਹੁੰਡਾਈ ਸੈਂਟਰੋ ਮੈਨੂਅਲ ਹੈ। ਸਿਟੀ ‘ਚ ਇਸ ਕਾਰ ਨੇ 14.25 ਕਿਲੋਮੀਟਰ ਪ੍ਰਤੀ ਲੀਟਰ, ਹਾਈਵੇ ਮਾਈਲੇਜ਼ 19.44 ਕਿਲੋਮੀਟਰ ਤੇ ਔਸਤ ਮਾਈਲੇਜ਼ 15.26 ਕਿਲੋਮੀਟਰ ਪ੍ਰਤੀ ਲੀਟਰ ਦਿੱਤੀ।


 

  1. ਫੋਕਸਵੇਗਨ ਏਮੀਓ: ਇਸ ਕਾਰ ਨੇ ਲਿਸਟ ‘ਚ ਤੀਜਾ ਨੰਬਰ ਹਾਸਲ ਕੀਤਾ ਹੈ ਜਿਸ ‘ਚ ਨਵਾਂ 1.0 ਲੀਟਰ ਦਾ ਇੰਜਨ ਲੱਗਿਆ ਹੈ। ਇਸ ਦੇ ਪਾਵਰ 76 ਪੀਐਸ ਤੇ ਟਾਰਕ 95 ਐਨਐਮ ਹੈ। ਸਿਟੀ ਡ੍ਰਾਈਵਿੰਗ ਦੇ ਲਿਹਾਜ਼ ‘ਚ ਇਸ ਦਾ ਇੰਜ਼ਨ ਸਹੀ ਹੈ ਪਰ ਕਾਰ ਹਾਈਵੇਅ ‘ਤੇ ਨਿਰਾਸ਼ ਕਰਦੀ ਹੈ ਤੇ ਸਿਰਫ 19.0 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ਼ ਦਿੰਦੀ ਹੈ ਜਦਕਿ ਇਸ ਦੀ ਸਿਟੀ ਮਾਈਲੇਜ਼ 13.92 ਤੇ ਔਸਤ ਮਾਈਲੇਜ਼ 14.92 ਕਿਲੋਮੀਟਰ ਪ੍ਰਤੀ ਲੀਟਰ ਹੈ।


 

  1. ਹੁੰਡਾਈ ਸੈਂਟਰੋ ਏਐਮਟੀ: ਹੁੰਡਾਈ ਸੈਂਟਰੋ ਨੇ ਇਸ ਸਾਲ ਇੱਕ ਵਾਰ ਫੇਰ ਭਾਰਤ ‘ਚ ਵਾਪਸੀ ਕੀਤੀ ਹੈ ਤੇ ਨਾਲ ਹੀ ਮਾਈਲੇਜ ਦੇ ਮਾਮਲੇ ‘ਚ ਚੌਥੇ ਨੰਬਰ ‘ਤੇ ਰਹੀ ਹੈ। ਇਸ ‘ਚ 1.1 ਲੀਟਰ ਦਾ ਇੰਜ਼ਨ ਹੈ ਜੋ 69 ਪੀਐਸ ਤੇ 99 ਐਨਐਮ ਦਾ ਟਾਰਕ ਜੈਨਰੇਟ ਕਰਦਾ ਹੈ। ਇਸ ਦੀ ਸਿਟੀ ਮਾਈਲੇਜ਼ 13.78 ਕਿਲੋਮੀਟਰ ਪ੍ਰਤੀ ਲੀਟਰ, ਹਾਈਵੇਅ ਮਾਈਲੇਜ਼ 19.42 ਕਿਲੋਮੀਟਰ ਤੇ ਔਸਤ ਮਾਈਲੇਜ 14.85 ਕਿਲੋਮੀਟਰ ਪ੍ਰਤੀ ਲੀਟਰ ਆਈ ਹੈ। ਇਹ ਕਾਰ ਇੰਜਨ 5-ਸਪੀਡ ਏਐਮਟੀ ਗਿਅਰਬਾਕਸ ਨਾਲ ਲੈਸ ਹੈ।


 

  1. ਫੋਰਡ ਫ੍ਰੀਸਟਾਈਲ: ਇਹ ਕਾਰ ਮਾਈਲੇਜ਼ ਲਿਸਟ ‘ਚ ਪੰਜਵੇਂ ਨੰਬਰ ‘ਤੇ ਹੈ ਜਿਸ ‘ਚ 1.2 ਲੀਟਰ ਦਾ ਇੰਜ਼ਨ ਹੈ। ਰੋਡ ਮਾਈਲੇਜ਼ ਟੈਸਟ ‘ਚ ਇਸ ਕਾਰ ਨੇ ਸਿਟੀ ਮਾਈਲੇਜ਼ ‘ਚ 13.5 ਕਿਲੋਮੀਟਰ ਪ੍ਰਤੀ ਲੀਟਰ, ਹਾਈਵੇਅ ਮਾਈਲੇਜ਼ 19.19 ਕਿਲੋਮੀਟਰ ਪ੍ਰਤੀਲੀਟਰ ਤੇ ਔਸਤ ਮਾਈਲੇਜ 14.58 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ਼ ਦਿੰਦੀ ਹੈ। ਪਾਵਰ ਦੇ ਮਾਮਲੇ ‘ਚ ਇਹ ਕਾਰ ਸਭ ਤੋਂ ਅੱਗੇ ਨਿਕਲੀ ਹੈ ਜੋ 96 ਪੀਐਸ ਅਤੇ 120 ਐਨਐਮ ਟਾਰਕ ਜੈਨਰੇਟ ਕਰਦਾ ਹੈ।