ਇਸ ਸਾਲ 1 ਜਨਵਰੀ ਨੂੰ ਭਾਰਤ ‘ਚ ਪੈਦਾ ਹੋਏ 69,944 ਬੱਚੇ
ਏਬੀਪੀ ਸਾਂਝਾ | 02 Jan 2019 10:54 AM (IST)
ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਬਾਲ ਕੋਸ਼ ( ਯੂਨੀਸੇਫ) ਨੇ ਸਾਲ ਦੇ ਪਹਿਲੇ ਦਿਨ ਪੈਦਾ ਹੋਣ ਵਾਲੇ ਬੱਚਿਆ ਦੀ ਗਿਣਤੀ ਦਾ ਅਨੁਮਾਨ ਜਾਰੀ ਕੀਤਾ ਹੈ। ਇਸ ਮੁਤਾਬਕ ਇੱਕ ਤਾਰੀਖ਼ ਨੂੰ ਦੁਨੀਆ ‘ਚ ਕਰੀਬ 3 ਲੱਖ 95 ਹਜ਼ਾਰ 72 ਬੱਚੇ ਪੈਦਾ ਹੋਏ। ਇਨ੍ਹਾਂ ‘ਚ ਸਭ ਤੋਂ ਜ਼ਿਆਦਾ 18 ਫੀਸਦ ਯਾਨੀ 69,944 ਬੱਚੇ ਭਾਰਤ ‘ਚ ਪੇਦਾ ਹੋਏ ਹਨ। ਦੁਨੀਆ ਦੀ ਸਭ ਤੌਂ ਵੱਧ ਆਬਾਦੀ ਵਾਲੇ ਦੇਸ਼ ਚੀਨ ‘ਚ ਇਸ ਦਿਨ 44,940 ਬੱਚੇ, ਨਾਈਜ਼ੀਰੀਆ ‘ਣ 25,685, ਪਾਕਿਸਤਾਨ ‘ਚ 15,112, ਇੰਡੋਨੇਸ਼ੀਆ ‘ਚ 13,256, ਅਮਰੀਕਾ ‘ਚ 11,086, ਡੇਮੋਕ੍ਰੇਟੀਕ ਰਿਪਬਲੀਕ ਆਫ ਕੋਨਗੋ 10,052 ਅਤੇ ਬਾਂਗਲਾਦੇਸ਼ ‘ਚ 8,428 ਬੱਚਿਆਂ ਦੇ ਜਨਮ ਹੋਏ ਹਨ। 2019 ‘ਚ ਬਾਲ ਅਧਿਕਾਰ ਸਮਾਗਮ ਸ਼ੁਰੂ ਹੋਏ 30 ਸਾਲ ਹੋ ਜਾਣਗੇ। ਯੂਨੀਸੇਫ ਇਸ ਦੇ ਲਈ ਪੂਰੇ ਸਾਲ ਦੁਨੀਆ ‘ਚ ਸਮਾਗਮ ਕਰੇਗਾ। ਜਿਨ੍ਹਾਂ ‘ਚ ਸਰਕਾਰਾਂ ਬੱਚਿਆ ਨੂੰ ਚੰਗੀ ਸਹਿਤ ਸੇਵਾਵਾਂ ਅਤੇ ਹੋਰ ਸੁਵੀਧਾਵਾਂ ਮੁਹਈਆ ਕਰਵਾਉਣ ਦੀ ਕੋਸ਼ਿਸ਼ ਕਰੇਗੀ।