ਨਵੀਂ ਦਿੱਲੀ : ਪਿਛਲੇ ਪੰਜ ਸਾਲਾਂ ਵਿੱਚ ਰੇਲ ਮੰਤਰੀਆਂ ਅਤੇ ਰੇਲ ਰਾਜ ਮੰਤਰੀਆਂ ਨੇ 165 ਯਾਤਰਾ ਕਰ ਕੇ ਔਸਤਨ ਹਰ 10 ਵੇਂ ਦਿਨ ਵਿਸ਼ੇਸ਼ ਸੈਲੂਨ ਦੀ ਸੁਵਿਧਾ ਦਾ ਫ਼ਾਇਦਾ ਲਿਆ ਹੈ। ਇਸ ਗੱਲ ਦਾ ਖ਼ੁਲਾਸਾ ਆਰ ਟੀ ਆਈ ਤੋਂ ਹੋਇਆ ਹੈ। ਵਿਸ਼ੇਸ਼ ਸੈਲੂਨ ਅਸਲ ਵਿੱਚ ਰੇਲ ਦਾ ਇੱਕ ਡੱਬਾ ਹੁੰਦਾ ਹੈ ਜੋ ਹਰ ਤਰ੍ਹਾਂ ਦੀ ਸਹਲੂਤ ਨਾਲ ਲੈਸ ਹੁੰਦਾ ਹੈ। ਇਸ ਨੂੰ ਰੇਲ ਗੱਡੀ ਨਾਲ ਉਸ ਸਮੇਂ ਹੀ ਜੋੜਿਆ ਜਾਂਦਾ ਹੈ ਜਦੋਂ ਮੰਤਰੀ ਰੇਲ ਵਿੱਚ ਸਫਰ ਕਰ ਰਿਹਾ ਹੋਵੇ।


ਮਿਲੀ ਸੂਚਨਾ ਅਨੁਸਾਰ ਇਸ ਸਮੇਂ ਦੌਰਾਨ ਰੇਲ ਰਾਜ ਮੰਤਰੀ ਮਨੋਜ ਸਿਨਹਾ ਨੇ ਸਭ ਤੋਂ ਜ਼ਿਆਦਾ (40 ਯਾਤਰਾਵਾਂ ) ਕੀਤੀਆਂ ਅਤੇ ਮੰਤਰੀਆਂ ਲਈ ਵਿਸ਼ੇਸ਼ ਤੌਰ ਉੱਤੇ ਬਣਾਏ ਗਏ ਆਰਾਮਦੇਹ ਸਲੂਨ ਦੀ ਸੁਵਿਧਾ ਦਾ ਅਨੰਦ ਲਿਆ।

ਸਾਬਕਾ ਰੇਲ ਮੰਤਰੀ ਮਿਲਕਾਅਜਰੂਨ ਖੜਗੇ ਨੇ 31 ਵਾਰ ਜਦੋਂਕਿ ਮੌਜੂਦ ਰੇਲ ਮੰਤਰੀ ਸਰੇਸ਼ ਪ੍ਰਭੂ ਨੇ 25 ਵਾਰ ਇਸ ਵਿਸ਼ੇਸ਼ ਸੁਵਿਧਾ ਦਾ ਅਨੰਦ ਲਿਆ।