ਇਸਲਾਮਾਬਾਦ: ਉੜੀ ਦੇ ਅੱਤਵਾਦੀ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਵਿੱਚ ਵੱਡੇ ਤਣਾਅ ਨੂੰ ਲੈ ਕੇ ਪਾਕਿਸਤਾਨ ਵਿੱਚ ਘਬਰਾਹਟ ਹੈ। ਪਾਕਿਸਤਾਨ ਮੀਡੀਆ ਵਿੱਚ ਭਾਰਤ ਦੀ ਕੋਲਡ ਵਾਰ ਸਟ੍ਰੈਟਜੀ ਨੂੰ ਲੈ ਕੇ ਖਬਰਾਂ ਚੱਲ ਰਹੀਆਂ ਹਨ। ਸਿਕਿਊਰਿਟੀ ਦੇ ਮੱਦੇਨਜ਼ਰ ਏਅਰਫੋਰਸ ਨੂੰ ਜਵਾਬੀ ਕਾਰਵਾਈ ਲਈ ਅਲਰਟ ਰਹਿਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਉੱਤਰੀ ਇਲਾਕੇ ਗਿਲਗਿਤ, ਸਕਰਦੂ ਤੇ ਚਿਤਰਾਲ ਵਿੱਚ ਹਾਲੇ ਉਡਾਣਾਂ ਕੈਂਸਲ ਕਰ ਦਿੱਤੀਆਂ ਗਈਆਂ ਹਨ। ਇਹ ਇਲਾਕੇ ਲਾਈਨ ਆਫ ਕੰਟਰੋਲ (ਐਲ.ਓ.ਸੀ.) ਨਾਲ ਲੱਗਦੇ ਹਨ। ਪਾਕਿ ਨੇ ਆਪਣੇ ਕਈ ਹਾਈਵੇ ਵੀ ਬੰਦ ਕਰ ਦਿੱਤੇ ਹਨ।
ਪਾਕਿ ਮੀਡੀਆ ਵਿੱਚ ਖ਼ਬਰਾਂ ਹਨ ਕਿ ਉੜੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਖਿਲਾਫ ਜੰਗ ਦੇ ਪਹਿਲੇ ਫੇਜ਼ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਖ਼ਬਰਾਂ ਮੁਤਾਬਕ, ਭਾਰਤ ਨੇ ਆਪਣੇ ਮਿਲਟਰੀ ਜੈੱਟਸ ਤੇ ਏਅਰਫੋਰਸ ਦੇ ਜਵਾਨ ਏਅਰਬੇਸ 'ਤੇ ਤਾਇਨਾਤ ਕਰ ਦਿੱਤੇ ਹਨ। ਪਾਕਿਸਤਾਨ ਨੇ ਆਰਮੀ ਨੂੰ ਕਿਸੇ ਵੀ ਹਮਲੇ ਦਲਈ ਤਿਆਰ ਰਹਿਣ ਲਈ ਕਿਹਾ ਹੈ।
ਪਾਕਿ ਆਰਮੀ ਦੇ ਸੂਰਤਾਂ ਦੇ ਹਵਾਲੇ ਨਾਲ ਜੀਓ ਨਿਊਜ਼ ਨੇ ਲਿਖਿਆ, 'ਜੇਕਰ ਕੋਈ ਹਮਲਾ ਹੁੰਦਾ ਹੈ ਤਾਂ ਪਾਕਿਸਤਾਨੀ ਸੈਨਾ ਮੂੰਹਤੋੜ ਜਵਾਬ ਦੇਵੇਗੀ ਤੇ ਭਾਰਤ ਨੂੰ ਰੈੱਡ ਲਾਈਨ ਕ੍ਰਾਸ ਨਹੀਂ ਕਰਨ ਦੇਵੇਗੀ।' ਅਮਰੀਕਾ ਵਿੱਚ ਮੌਜ਼ੂਦ ਨਵਾਜ਼ ਸ਼ਰੀਫ ਨੇ ਆਰਮੀ ਚੀਫ਼ ਰਾਹਿਲ ਸ਼ਰੀਫ ਨਾਲ ਗੱਲ ਕਰਕੇ ਹਾਲਾਤ ਦੀ ਜਾਣਕਾਰੀ ਲਈ ਸੀ।