ਨਿਊਯਾਰਕ: ਪਾਕਿਸਤਾਨ ਨੂੰ ਦੁਨੀਆ ਵਿੱਚ ਵੱਖ ਕਰਨ ਦੀਆਂ ਭਾਰਤ ਦੀਆਂ ਕੋਸ਼ਿਸ਼ਾਂ ਵਿਚਾਲੇ ਇਸਲਾਮਾਬਾਦ ਨੇ ਇੱਕ ਵਾਰ ਫਿਰ ਕਸ਼ਮੀਰ ਦਾ ਮੁੱਦਾ ਚੁੱਕਿਆ ਹੈ। ਸੰਯੁਕਤ ਰਾਸ਼ਟਰ ਵਿੱਚ ਪਾਕਿ ਨੁਮਾਇੰਦੇ ਡਾਕਟਰ ਮਲੀਹਾ ਲੋਧੀ ਨੇ ਕਿਹਾ ਕਿ ਕਸ਼ਮੀਰ ਸਾਡੇ ਲਈ ਹੁਣ ਮੁੱਦਾ ਨਹੀਂ, ਸਗੋਂ ਮਿਸ਼ਨ ਕਸ਼ਮੀਰ ਬਣ ਗਿਆ ਹੈ। ਨਵਾਜ਼ ਸ਼ਰੀਫ ਦੇ ਯੂ.ਐਸ. ਦੌਰੇ ਦਾ ਇਹ ਇਕਲੌਤਾ ਏਜੰਡਾ ਹੈ। ਉੱਥੇ ਹੀ ਐਟਮੀ ਪ੍ਰੋਗਰਾਮ 'ਤੇ ਰੋਕ ਲਾਉਣ ਦੀ ਅਮਰੀਕੀ ਸਲਾਹ ਨੂੰ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਆਪਣੇ ਐਟਮੀ ਪ੍ਰੋਗਰਾਮ ਨੂੰ ਸੀਮਤ ਨਹੀਂ ਕਰੇਗਾ। ਦੱਸਣਯੋਗ ਹੈ ਕਿ ਮੰਗਲਵਾਰ ਨੂੰ ਯੂ.ਐਸ. ਦੇ ਵਿਦੇਸ਼ ਮੰਤਰੀ ਜਾਣ ਕੈਰੀ ਨੇ ਸ਼ਰੀਫ ਤੋਂ ਨਿਊਕਲੀਅਰ ਵੈਪਨਜ਼ ਪ੍ਰੋਗਰਾਮ ਨੂੰ ਠੱਲ੍ਹ ਪਾਉਣ ਦੀ ਗੱਲ ਕਹੀ ਸੀ।

ਪਾਕਿਸਤਾਨੀ ਮੀਡੀਆ ਦੀ ਰਿਪੋਰਟ ਮੁਤਾਬਕ ਲੋਧੀ ਨੇ ਬੁੱਧਵਾਰ ਨੂੰ ਨਿਊਯਾਰਕ ਵਿੱਚ ਪ੍ਰੈੱਸ ਕਾਨਫਰੰਸ ਵਿੱਚ ਮਿਸ਼ਨ ਕਸ਼ਮੀਰ ਦੀ ਗੱਲ ਕਹੀ। ਪਾਕਿਸਤਾਨ ਵੱਲੋਂ ਇਹ ਬਿਆਨ ਅਜਿਹੇ ਵੇਲੇ ਆਇਆ ਹੈ, ਜਦੋਂ ਭਾਰਤ, ਪਾਕਿ ਨੂੰ ਦੁਨੀਆਂ ਵਿੱਚ ਵੱਖ ਕਰਨ ਦੀ ਕੋਸ਼ਿਸ਼ ਵਿੱਚ ਲੱਗਿਆ ਹੈ। ਉੱਥੇ, ਮਲੀਹਾ ਨੇ ਪਾਕਿਸਤਾਨੀ ਐਟਮੀ ਪ੍ਰੋਗਰਾਮ 'ਤੇ ਵੀ ਆਕੜ ਵਿਖਾਈ ਹੈ। ਉਨ੍ਹਾਂ ਕਿਹਾ ਕਿ ਜਾਨ ਕੈਰੀ ਜਿਸ ਤਰ੍ਹਾਂ ਦੀ ਉਮੀਦ ਪਾਕਿਸਤਾਨ ਤੋਂ ਕਰ ਰਹੇ ਹਨ, ਉਸ ਤਰ੍ਹਾਂ ਦੀ ਉਮੀਦ ਉਨ੍ਹਾਂ ਨੂੰ ਭਾਰਤ ਤੋਂ ਵੀ ਕਰਨੀ ਚਾਹੀਦੀ ਹੈ। ਦੱਸਣਯੋਗ ਹੈ ਕਿ ਨਵਾਜ਼ ਸ਼ਰੀਫ 71ਵੀਂ ਯੂ.ਐਨ.ਜਨਰਲ ਅਸੈਂਬਲੀ ਵਿੱਚ ਬੁੱਧਵਾਰ ਰਾਤ ਸਪੀਚ ਦੇਣਗੇ। ਮੰਨਿਆ ਜਾ ਰਿਹਾ ਹੈ ਕਿ ਉਹ ਕਸ਼ਮੀਰ ਦਾ ਮੁੱਦਾ ਚੁੱਕਣਗੇ।

ਯੂ.ਐਨ. ਸਿਕਿਊਰਿਟੀ ਕੌਂਸਲ ਦੇ 5 ਸਥਾਈ ਮੈਂਬਰਾਂ ਵਿੱਚੋਂ 4 (ਅਮਰੀਕਾ, ਫਰਾਂਸ, ਬ੍ਰਿਟੇਨ ਤੇ ਰੂਸ) ਭਾਰਤ ਦਾ ਸਮਰਥਨ ਕਰ ਰਹੇ ਹਨ। ਜਰਮਨੀ ਵੀ ਨਵੀਂ ਦਿੱਲੀ ਦੇ ਨਾਲ ਹੈ। ਮਗੰਲਵਾਰ ਨੂੰ ਇੰਡੀਅਨ ਫਾਰਨ ਮਿਨਿਸਟਰੀ ਵੱਲੋਂ ਇਨ੍ਹਾਂ ਦੇਸ਼ਾਂ ਦੇ ਬਿਆਨ ਜਾਰੀ ਕੀਤੇ ਗਏ ਸਨ। ਦੂਜੇ ਪਾਸੇ ਅਫਗਾਨਿਸਤਾਨ ਤੇ ਬੰਗਲਾਦੇਸ਼ ਵੀ ਇਸ ਸਾਲ ਨਵੰਬਰ ਵਿੱਚ ਇਸਲਾਮਾਬਾਦ ਵਿੱਚ ਹੋਣ ਵਾਲੀ
SAARC ਸਮਿੱਟ ਦਾ ਬਾਈਕਾਟ ਕਰ ਸਕਦੇ ਹਨ।