ਨਵੀਂ ਦਿੱਲੀ : ਦੇਸ਼ 'ਚ ਕਹਿਰ ਵਰਸਾ ਰਹੇ ਕੋਰੋਨਾ ਵਾਇਰਸ ਦਾ ਅਸਰ ਹੁਣ ਇੰਡੀਅਨ ਨੇਵੀ ਤਕ ਪਹੁੰ ਚੁੱਕਾ ਹੈ। ਮੁੰਬਈ 'ਚ ਜਲਸੈਨਾ ਕੈਂਪ 'ਚ 21 ਜਲਸੈਨਿਕ ਕੋਰੋਨਾ ਪਾਜ਼ਟਿਵ ਪਾਏ ਗਏ ਹਨ। ਸ਼ੱਕ ਜਤਾਇਆ ਜਾ ਰਿਹਾ ਕਿ ਇਨ੍ਹਾਂ ਸਾਰਿਆਂ ਨੂੰ ਉਸੇ ਜਲਸੈਨਿਕ ਤੋਂ ਲਾਗ ਲੱਗੀ ਹੈ ਜੋ ਬੀਤੀ 7 ਅਪ੍ਰੈਲ ਨੂੰ ਕੋਰੋਨਾ ਪਾਜ਼ਟਿਵ ਪਾਇਆ ਗਿਆ ਸੀ। ਜਲਸੈਨਾ ਦੇ ਬਿਆਨ ਮੁਤਾਬਕ ਸਾਰੇ ਆਈਐਨਐਸ ਆਂਗਰੇ ਦੇ ਇਕ ਹੀ ਬਲੌਕ 'ਚ ਇਕੱਠੇ ਰਹਿੰਦੇ ਸਨ।


ਫਿਲਹਾਲ ਇਸ ਬਲੌਕ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਫੌਜ ਦੇ ਅੱਠ ਜਵਾਨਾਂ 'ਚ ਕੋਰੋਨਾ ਦੀ ਪੁਸ਼ਟੀ ਹੋ ਚੁੱਕੀ ਹੈ। ਦੁਨੀਆਂ ਭਰ 'ਚ ਕਈ ਦੇਸ਼ਾਂ ਦੀ ਜਲਸੈਨਾ ਕੋਰੋਨਾ ਵਾਇਰਸ ਆਲਮੀ ਮਹਾਮਾਰੀ ਨਾਲ ਜੂਝ ਰਹੀਆਂ ਹਨ।


ਫ੍ਰਾਂਸੀਸੀ ਜਲਸੈਨਾ ਵੀ ਇਸ ਮਹਾਮਾਰੀ ਦੀ ਲਪੇਟ 'ਚ ਆਈ ਹੈ। ਜਲਸੈਨਾ ਮੁਤਾਬਕ ਸਾਰੇ ਪੀੜਤਾਂ ਦਾ ਮੁੰਬਈ ਦੇ ਇਕ ਜਲਸੈਨਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਜਲਸੈਨਾ ਨੇ ਆਪਣੀਆਂ ਸਾਰੀਆਂ ਬਰਾਂਚਾ ਨੂੰ ਕੋਵਿਡ-19 ਤੋਂ ਕਰਮੀਆਂ ਦੀ ਰੱਖਿਆ ਲਈ ਵੱਧ ਤੋਂ ਵੱਧ ਸਾਵਧਾਨੀ ਵਰਤਣ ਦੇ ਆਦੇਸ਼ ਦਿੱਤੇ ਹਨ।