ਚੰਡੀਗੜ੍ਹ: ਅੱਜ ਤੋਂ ਆਮ ਇਮਸਾਨ ਵੱਲੋਂ ਵਰਤੀਆਂ ਜਾਂਦੀਆਂ 23 ਵਸਤਾਂ ਤੇ ਸੇਵਾਵਾਂ ਸਸਤੀਆਂ ਹੋ ਗਈਆਂ ਹਨ। ਸਰਕਾਰ ਨੇ ਨਵੇਂ ਸਾਲ ਦਾ ਤੋਹਫ਼ਾ ਦਿੰਦਿਆਂ 23 ਵਸਤਾਂ ਤੇ ਸੇਵਾਵਾਂ ’ਤੇ ਜੀਐਸਟੀ ਦਰਾਂ ਘਟਾ ਦਿੱਤੀਆਂ ਹਨ। ਇਨ੍ਹਾਂ ਵਿੱਚ ਮੂਵੀ ਟਿਕਟਾਂ, ਟੀਵੀ, ਮੌਨੀਟਰ ਸਕਰੀਨ ਤੇ ਪਾਵਰ ਬੈਂਕ ਵੀ ਸ਼ਾਮਲ ਹਨ।

ਖਪਤਕਾਰਾਂ ਨੂੰ ਹੁਣ ਇਨ੍ਹਾਂ ਵਸਤਾਂ ਤੇ ਸੇਵਾਵਾਂ ’ਤੇ ਪਹਿਲਾਂ ਦੇ ਮੁਕਾਬਲੇ ਘੱਟ ਟੈਕਸ ਤਾਰਨਾ ਹੋਵੇਗਾ। ਇਸ ਲਈ ਇਨ੍ਹਾਂ ਦੇ ਭਾਅ ਵਿੱਚ ਕਟੌਤੀ ਹੋ ਗਈ ਹੈ। ਜੀਐਸਟੀ ਕੌਂਸਲ ਨੇ 22 ਦਸੰਬਰ ਨੂੰ 23 ਵਸਤਾਂ ਤੇ ਸੇਵਾਵਾਂ ’ਤੇ ਲੱਗਦੇ ਟੈਕਸ ਵਿੱਚ ਕਟੌਤੀ ਦਾ ਫੈਸਲਾ ਕੀਤਾ ਸੀ।

ਇਨ੍ਹਾਂ ਵਸਤਾਂ ਤੋਂ ਇਲਾਵਾ ਫਰੋਜ਼ਨ ਤੇ ਪ੍ਰਜ਼ਰਵਡ (ਸੰਭਾਲ ਕੇ ਰੱਖੀਆਂ ਜਾਣ ਵਾਲੀਆਂ) ਸਬਜ਼ੀਆਂ ਨੂੰ ਟੈਕਸ ’ਚ ਛੋਟ ਦਿੱਤੀ ਗਈ ਹੈ। ਸੌ ਰੁਪਏ ਤਕ ਦੀ ਕੀਮਤ ਵਾਲੀ ਮੂਵੀ ਟਿਕਟ ’ਤੇ ਪਹਿਲਾਂ 18 ਫੀਸਦ ਟੈਕਸ ਲਗਦਾ ਸੀ, ਜੋ ਹੁਣ ਘਟ ਕੇ 12 ਫੀਸਦ ਰਹਿ ਜਾਏਗਾ। 32 ਇੰਚ ਦੇ ਮੌਨੀਟਰਾਂ ਤੇ ਟੀਵੀ ਸਕਰੀਨਾਂ ਤੇ ਪਾਵਰ ਬੈਂਕਾਂ ’ਤੇ ਲਗਦੇ 28 ਫੀਸਦ ਟੈਕਸ ਨੂੰ ਘਟਾ ਕੇ 18 ਫੀਸਦ ਕਰ ਦਿੱਤਾ ਗਿਆ ਹੈ।

ਕੀ-ਕੀ ਹੋਇਆ ਸਸਤਾ?

ਇੱਕ ਜਨਵਰੀ ਤੋਂ ਸਿਨੇਮਾ ਟਿਕਟ, 32 ਇੰਚ ਤੱਕ ਦਾ ਟੈਲੀਵੀਜ਼ਨ ਤੇ ਮੌਨੀਟਰ ਸਕਰੀਨ ਸਮੇਤ 23 ਚੀਜ਼ਾਂ ਤੇ ਸੇਵਾਵਾਂ ‘ਤੇ ਜੀਐਸਟੀ ਘੱਟ ਹੋਇਆ ਹੈ। ਇਸ ਤੋਂ ਇਲਾਵਾ 100 ਰੁਪਏ ਦੀ ਸਿਨੇਮਾ ਟਿਕਟ ‘ਤੇ ਹੁਣ 18 ਫੀਸਦ ਦੀ ਥਾਂ 1 ਫੀਸਦ ਜੀਐਸਟੀ ਤੇ 100 ਰੁਪਏ ਤੋਂ ਜ਼ਿਆਦਾ ਸਿਨੇਮਾ ਟਿਕਟ ‘ਤੇ 28 ਦੀ ਥਾਂ 18 ਫੀਸਦ ਜੀਐਸਟੀ ਲੱਗੇਗਾ।

ਟ੍ਰਾਂਸਮਿਸ਼ਨ ਸ਼ਾਫਟਸ ਤੇ ਕ੍ਰੈਂਕਸ, ਗਿਅਰ ਬਾਕਸ, ਰਬੜ ਦੇ ਰਿਸੋਲ, ਲੀਥਿਅਮ ਆਇਨ ਬੈਟਰੀ, ਡਿਜੀਟਲ ਕੈਮਰਾ ਤੇ ਵੀਡਿਓ ਕੈਮਰਾ ਰਿਕਾਰਡਰ, ਵੀਡਿਓ ਗੇਮ ਕੰਸੋਲ 'ਤੇ 28 ਫੀਸਦ ਦੀ ਬਜਾਏ 18 ਫੀਸਦ ਟੈਕਸ ਲੱਗੇਗਾ

GST ਫੀਸਦ ਸਲੈਬ       ਵਸਤੂਆਂ
0%                        183

5%                        308

12%                      178

18%                       517

28%                       28