ਨਵੀਂ ਦਿੱਲੀ: ਟ੍ਰੈਫਿਕ ਨਿਯਮਾਂ ਨੂੰ ਤੋੜਣਾ ਹੁਣ ਤੁਹਾਡੇ ਲਈ ਕਿੰਨਾ ਭਾਰੀ ਹੋ ਸਕਦਾ ਹੈ, ਇਸ ਦਾ ਤਾਜ਼ਾ ਉਦਾਹਰਨ ਸਾਹਮਣੇ ਆਇਆ ਹੈ। ਇਸ ‘ਚ ਰਾਜਧਾਨੀ ਦਿੱਲੀ ਦੇ ਸ਼ਖ਼ਸ ਦਾ ਗੁਰੂਗ੍ਰਾਮ ‘ਚ ਪੂਰੇ 23 ਹਜ਼ਾਰ ਰੁਪਏ ਦਾ ਚਲਾਨ ਹੋਇਆ। ਸ਼ਖ਼ਸ ਦਿੱਲੀ ਦੀ ਗੀਤਾ ਕਾਲੋਨੀ ਇਲਾਕੇ ‘ਚ ਰਹਿੰਦਾ ਹੈ। ਇਹ ਚਲਾਨ ਗੁਰੂਗ੍ਰਾਮ ਜ਼ਿਲ੍ਹਾ ਕੋਰਟ ਕੋਲ ਹੋਇਆ। ਸ਼ਖ਼ਸ ਦਾ ਕਹਿਣਾ ਹੈ ਕਿ ਉਸ ਦੀ ਸਕੂਟੀ ਦਾ ਚਲਾਨ ਹੋਇਆ ਹੈ, ਉਸ ਦੀ ਕੀਮਤ 15 ਹਜ਼ਾਰ ਰੁਪਏ ਹੈ।

ਜਿਸ ਸ਼ਖ਼ਸ ਦਾ ਚਲਾਨ ਹੋਇਆ ਹੈ, ਉਸ ਦਾ ਨਾਂ ਦਿਨੇਸ਼ ਮਦਾਨ ਹੈ। ਆਪਣੀ ਸਫਾਈ ‘ਚ ਦਿਨੇਸ਼ ਨੇ ਕਿਹਾ ਕਿ ਫੜੇ ਜਾਣ ‘ਤੇ ਉਸ ਨੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਉਹ ਘਰ ਤੋਂ ਕਾਗਜ਼ ਮੰਗਵਾ ਰਿਹਾ ਹੈ, ਪਰ ਪੁਲਿਸ ਵਾਲਿਆਂ ਨੇ ਉਸ ਦਾ ਚਲਾਨ ਕਰ ਦਿੱਤਾ। ਫਿਲਹਾਲ ਪੁਲਿਸ ਕੋਰਟ ਦਾ ਚਲਾਨ ਕਰ ਰਹੀ ਹੈ। ਦਿਨੇਸ਼ ਨੇ ਚਲਾਨ ਨਹੀਂ ਭਰਿਆ।



ਤੁਹਾਨੂੰ ਦੱਸਦੇ ਹਾਂ ਕਿ ਦਿਨੇਸ਼ ਦਾ ਕਿਸ-ਕਿਸ ਗਲਤੀ ‘ਤੇ ਇਹ ਜ਼ੁਰਮਾਨਾ ਲੱਗਿਆ ਹੈ।

  • ਬਗੈਰ ਲਾਈਸੈਂਸ: 5 ਹਜ਼ਾਰ ਰੁਪਏ


 

  • ਬਗੈਰ ਆਰਸੀ: 5 ਹਜ਼ਾਰ ਰੁਪਏ


 

  • ਬਗੈਰ ਇੰਸ਼ੋਰੈਸ: 2 ਹਜ਼ਾਰ ਰੁਪਏ


 

  • ਪ੍ਰਦੂਸ਼ਣ: 10 ਹਜ਼ਾਰ ਰੁਪਏ


 

  • ਬਗੈਰ ਹੈਲਮੈਟ: 1 ਹਜ਼ਾਰ ਰੁਪਏ