ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ 25,000 ਹੋਰ ਸੁਰੱਖਿਆ ਬਲਾਂ ਨੂੰ ਜੰਮੂ-ਕਸ਼ਮੀਰ ਵਿੱਚ ਭੇਜਣ ਦੀ ਖ਼ਬਰ ਗਲਤ ਕਰਾਰ ਦਿੱਤੀ ਹੈ। ਸ਼ੁੱਕਰਵਾਰ ਨੂੰ ਸਰਕਾਰੀ ਸੂਤਰਾਂ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਕੇਂਦਰ ਨੇ ਕਸ਼ਮੀਰ ਵਿੱਚ ਸਿਰਫ 10 ਹਜ਼ਾਰ ਵਾਧੂ ਸੈਨਿਕ ਭੇਜਣ ਦੇ ਆਦੇਸ਼ ਦਿੱਤੇ ਸੀ, ਜੋ ਆਪੋ-ਆਪਣੀ ਥਾਂ ਪਹੁੰਚ ਗਏ ਹਨ। ਇਸੇ ਕਰਕੇ ਜਵਾਨਾਂ ਦੀ ਹਰਕਤ ਨਾਲ ਕਈ ਕਿਆਸ ਲਾਏ ਗਏ ਹਨ। ਹਾਲਾਂਕਿ ਸੂਬੇ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਕਸ਼ਮੀਰ ਤੋਂ ਆਰਟੀਕਲ 35ਏ ਹਟਾਉਣ ਦੇ ਕਿਆਸ ਵੀ ਖਾਰਜ ਕਰ ਦਿੱਤੇ ਹਨ।
ਗ੍ਰਹਿ ਮੰਤਰਾਲੇ ਮੁਤਾਬਕ ਸੁਰੱਖਿਆ ਬਲਾਂ ਦੀਆਂ 100 ਕੰਪਨੀਆਂ ਲਿਆਉਣ ਤੇ ਲਿਜਾਣ ਲਈ ਏਅਰ ਫੋਰਸ ਦੇ ਸੀ-17 ਗਲੋਬਮਾਸਟਰ ਜਹਾਜ਼ਾਂ ਦੀ ਮਦਦ ਲਈ ਜਾ ਰਹੀ ਹੈ। ਸਰਕਾਰ ਨੇ ਸ਼ੁੱਕਰਵਾਰ ਨੂੰ ਹਵਾਈ ਸੈਨਾ ਤੇ ਫੌਜ ਨੂੰ ਹਾਈ ਅਲਰਟ ਅਲਰਟ ‘ਤੇ ਰਹਿਣ ਦਾ ਆਦੇਸ਼ ਦਿੱਤਾ। ਫੌਜ ਮੁਖੀ ਜਨਰਲ ਬਿਪਿਨ ਰਾਵਤ ਵੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸ੍ਰੀਨਗਰ ਪਹੁੰਚੇ ਹਨ। ਘਾਟੀ ਵਿੱਚ ਇਸ ਹਲਚਲ ਕਰਕੇ ਕੁਝ ਵੱਡਾ ਹੋਣ ਦੇ ਕਿਆਸ ਲਾਏ ਜਾ ਰਹੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਕਈ ਦਰਗਾਹਾਂ, ਮਸਜਿਦਾਂ ਤੇ ਕੁਝ ਅਦਾਲਤਾਂ ਤੋਂ ਵੀ ਸੁਰੱਖਿਆ ਹਟਾਈ ਗਈ ਹੈ। ਇੱਥੇ ਤਾਇਨਾਤ ਜਵਾਨਾਂ ਨੂੰ ਆਪਣੇ ਜ਼ਿਲ੍ਹਿਆਂ ਦੀ ਪੁਲਿਸ ਲਾਈਨ ਵਿੱਚ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਅਮਰਨਾਥ ਦੀ ਯਾਤਰਾ ਵਿੱਚ ਸੁਰੱਖਿਆ ਤਾਇਨਾਤ ਕੁਝ ਜਵਾਨ ਵੀ ਦੂਜੀ ਥਾਂ ਭੇਜੇ ਜਾ ਰਹੇ ਹਨ। ਸੂਬੇ ਵਿੱਚ ਅਮਰਨਾਥ ਯਾਤਰਾ 4 ਅਗਸਤ ਤਕ ਸਥਗਿਤ ਕੀਤੀ ਗਈ ਹੈ। ਸਰਕਾਰ ਨੇ ਇਸ ਦੀ ਵਜ੍ਹਾ ਖਰਾਬ ਮੌਸਮ ਦੱਸੀ ਸੀ।
ਜੰਮੂ-ਕਸ਼ਮੀਰ 'ਚ ਹਿੱਲਜੁਲ, ਏਅਰਫੋਰਸ ਤੇ ਫੌਜ ਹਾਈ ਅਲਰਟ, ਜਨਰਲ ਰਾਵਤ ਵੀ ਸ੍ਰੀਨਗਰ ਪਹੁੰਚੇ
ਏਬੀਪੀ ਸਾਂਝਾ
Updated at:
02 Aug 2019 02:02 PM (IST)
ਕੇਂਦਰੀ ਗ੍ਰਹਿ ਮੰਤਰਾਲੇ ਨੇ 25,000 ਹੋਰ ਸੁਰੱਖਿਆ ਬਲਾਂ ਨੂੰ ਜੰਮੂ-ਕਸ਼ਮੀਰ ਵਿੱਚ ਭੇਜਣ ਦੀ ਖ਼ਬਰ ਗਲਤ ਕਰਾਰ ਦਿੱਤੀ ਹੈ। ਸ਼ੁੱਕਰਵਾਰ ਨੂੰ ਸਰਕਾਰੀ ਸੂਤਰਾਂ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਕੇਂਦਰ ਨੇ ਕਸ਼ਮੀਰ ਵਿੱਚ ਸਿਰਫ 10 ਹਜ਼ਾਰ ਵਾਧੂ ਸੈਨਿਕ ਭੇਜਣ ਦੇ ਆਦੇਸ਼ ਦਿੱਤੇ ਸੀ, ਜੋ ਆਪੋ-ਆਪਣੀ ਥਾਂ ਪਹੁੰਚ ਗਏ ਹਨ।
- - - - - - - - - Advertisement - - - - - - - - -