ਇਸਲਾਮਾਬਾਦ: ਪਾਕਿਸਤਾਨ ਅੱਜ ਪਾਕਿ ਜੇਲ੍ਹ ‘ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਕਾਉਂਸਲਰ ਭਾਵ ਕੂਟਨੀਤਕ ਮਦਦ ਦੇਵੇਗਾ। ਜੇਲ੍ਹ ‘ਚ ਬੰਦ ਜਾਧਵ ਨੂੰ ਮਿਲਣ ਲਈ ਅੱਜ ਦਪਹਿਰ 3 ਵਜੇ ਭਾਰਤੀ ਅਧਿਕਾਰੀ ਨੂੰ ਬੁਲਾਇਆ ਗਿਆ ਹੈ। ਇਸ ਦੌਰਾਨ ਪਾਕਿ ਵੱਲੋਂ ਵੀ ਕੋਈ ਅਧਿਕਾਰੀ ਮੌਜੂਦ ਰਹੇਗਾ।
ਪਾਕਿ ਨੇ ਇਹ ਕਦਮ ਨੀਦਰਲੈਂਡ ਦੀ ਹੇਗ ਸਥਿਤ ਅੰਤਰਾਸ਼ਟਰੀ ਅਦਾਲਤ ਦੇ ਉਸ ਫੈਸਲੇ ਤੋਂ ਬਾਅਦ ਚੁੱਕਿਆ ਹੈ ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਉਹ ਮੌਤ ਦੀ ਸਜ਼ਾ ਪ੍ਰਾਪਤ ਜਾਧਵ ਨੂੰ ਤੁਰੰਤ ਕੂਟਨੀਤਕ ਮਦਦ ਮੁਹੱਈਆ ਕਰਾਵੇ। ਕੁਝ ਦਿਨ ਪਹਿਲਾਂ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਕੁਲਭੂਸ਼ਣ ਜਾਧਵ ਨੂੰ ਕਾਊਂਸਲਰ ਦਿੱਤੇ ਜਾਣ ਲਈ ਤੌਰ ਤਰੀਕਿਆਂ ‘ਤੇ ਕੰਮ ਕੀਤਾ ਜਾ ਰਿਹਾ ਹੈ।
ਇਸ ‘ਤੇ ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਹੈ ਕਿ ਅਸੀਂ ਫਿਲਹਾਲ ਇਸ ਬਾਰੇ ਸੋਚ ਰਹੇ ਹਾਂ ਅਤੇ ਇਸ ਦਾ ਪੂਰਾ ਵਿਚਾਰ ਕਰਨ ਤੋਂ ਬਾਅਦ ਪਾਕਿਸਤਾਨ ਨੂੰ ਕੂਟਨੀਤਕ ਚੈਨਲ ਰਾਹੀਂ ਜਵਾਬ ਦਿੱਤਾ ਜਾਵੇਗਾ। ਆਈਸੀਜੇ ਨੇ 17 ਜੁਲਾਈ ਨੂੰ ਹੁਕਮ ਦੇ ਦੋ ਹਫਤੇ ਬਾਅਦ ਪਾਕਿਸਤਾਨ ਨੇ ਇਹ ਕਦਮ ਚੁੱਕਿਆ ਹੈ।
ਕੁਲਭੂਸ਼ਣ ਜਾਧਵ ਨੂੰ ਅੱਜ ਮਿਲੇਗੀ ਭਾਰਤੀ 'ਮਦਦ'
ਏਬੀਪੀ ਸਾਂਝਾ
Updated at:
02 Aug 2019 11:23 AM (IST)
ਪਾਕਿਸਤਾਨ ਅੱਜ ਪਾਕਿ ਜੇਲ੍ਹ ‘ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਕਾਉਂਸਲਰ ਭਾਵ ਕੂਟਨੀਤਕ ਮਦਦ ਦੇਵੇਗਾ। ਜੇਲ੍ਹ ‘ਚ ਬੰਦ ਜਾਧਵ ਨੂੰ ਮਿਲਣ ਲਈ ਅੱਜ ਦਪਹਿਰ 3 ਵਜੇ ਭਾਰਤੀ ਅਧਿਕਾਰੀ ਨੂੰ ਬੁਲਾਇਆ ਗਿਆ ਹੈ। ਇਸ ਦੌਰਾਨ ਪਾਕਿ ਵੱਲੋਂ ਵੀ ਕੋਈ ਅਧਿਕਾਰੀ ਮੌਜੂਦ ਰਹੇਗਾ।
- - - - - - - - - Advertisement - - - - - - - - -