ਅਜਮਲ ਕਸਾਬ ਨੂੰ ਜ਼ਿੰਦਾ ਫੜ੍ਹਣ ਲਈ ਏਐਸਆਈ ਤੁਕਰਾਮ ਓਂਬਲੇ ਸ਼ਹੀਦ ਹੋ ਗਏ ਸੀ। ਇਸ ਅਟੈਕ ‘ਚ ਸ਼ਹੀਦ ਤੁਕਾਰਾਮ ਨੂੰ ਹਮੇਸ਼ਾ ਲੋਕਾਂ ਦੇ ਦਿਲਾਂ ‘ਚ ਜ਼ਿੰਦਾ ਕਰ ਦਿੱਤਾ। ਤੁਕਾਰਾਮ ਨੇ ਵ੍ਹਾਈਟ ਸਕੋਡਾ ਨੂੰ ਲੈਕੇ ਭੱਜ ਰਹੇ ਕਸਾਬ ਅਤੇ ਇਸਮਾਈਲ ਨੂੰ ਗਿਰਗਾਂਵ ਚੌਪਾਟੀ ‘ਚ ਰੋਕਿਆ ਸੀ। ਇਸ ਫਾਈਰਿੰਗ ‘ਚ ਇਸਮਾਈਲ ‘ਚ ਮੌਤ ਹੋ ਗਈ ਸੀ ਅਤੇ ਕਸਾਬ ਦੀ ਬੰਦੂਕ ਫੜ੍ਹ ਲਈ ਸੀ। ਜਿਸ ਤੋਂ ਬਾਅਦ ਕਸਾਬ ਨੇ ਖੁਦ ਨੂੰ ਬਚਾਉਣ ਲਈ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਜੋ ਤੁਕਾਰਾਮ ਦੋ ਸਰੀਰ ‘ਚ ਆਰ-ਪਾਰ ਹੋ ਗਈਆਂ, ਪਰ ਤੁਕਾਰਾਮ ਨੇ ਕਸਾਬ ਦੀ ਧੋਣ ਨਹੀਂ ਛੱਡੀ।
ਤੁਕਾਰਾਮ ਇਸ ਹਮਲੇ ‘ਚ ਸ਼ਹੀਦ ਹੋ ਗਏ। ਕਸਾਬ ਨੂੰ 2012 ‘ਚ ਫਾਂਸੀ ਦਿੱਤੀ ਗਈ ਸੀ। ਕਸਾਬ ਤੋਂ ਕਈਂ ਵਾਰ ਪੁੱਛਗਿਛ ਕੀਤੀ ਗਈ। ਉਸ ਨਾਲ ਪੁੱਛਗਿਛ ਕਰਨ ਵਾਲੇ ਅਫਸਰਾਂ ‘ਚ ਬ੍ਰਿਗੇਡੀਅਰ ਗੋਵਿੰਦ ਸਿੰਘ ਸਿਸੋਦੀਆ ਵੀ ਸੀ। ਸਿਸੋਦੀਆ ਮੁਤਾਬਕ ਜਦੋਂ ਕਸਾਬ ਨੂੰ ਸਵਾਲ ਕੀਤਾ ਗਿਆ ਸੀ ਜੇਕਰ ਉਸ ਨੰ ਛੱਡ, ਵਾਪਸ ਜਾਣ ਦਾ ਮੌਕਾ ਮਿਲੇ ਤਾਂ ਉਹ ਕੀ ਕਰੇਗਾ? ਇਸ ‘ਤੇ ਕਸਾਬ ਦਾ ਜਵਾਬ ਹੁੰਦਾ ਸੀ, ‘ਮੈਂ ਜਾ ਕੇ ਮਾਂ-ਪਿਓ ਦੀ ਸੇਵਾ ਕਰਾਗਾਂ’।