SIM Card Nepali Currency:  ਬਿਹਾਰ ਦੇ ਗੋਪਾਲਗੰਜ 'ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਰਾਮਦ ਹੋਏ 8 ਹਜ਼ਾਰ 774 ਸਿਮ ਕਾਰਡ ਅਤੇ ਨੇਪਾਲੀ ਕਰੰਸੀ ਦੇ ਮਾਮਲੇ 'ਚ ਸੁਰੱਖਿਆ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਆਰਥਿਕ ਅਪਰਾਧ ਯੂਨਿਟ (EOU) ਅਤੇ ਬਿਹਾਰ ATS ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਅਤੇ ਜਾਂਚ ਏਜੰਸੀਆਂ ਨੂੰ ਖਦਸ਼ਾ ਹੈ ਕਿ ਸਿਮ ਕਾਰਡਾਂ ਦੀ ਇਹ ਵੱਡੀ ਮਾਤਰਾ ਲੋਕ ਸਭਾ ਚੋਣਾਂ ਵਿੱਚ ਬੇਨਿਯਮੀਆਂ ਕਰਨ ਦੀ ਸਾਜ਼ਿਸ਼ ਹੋ ਸਕਦੀ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਸਿਮ ਕਾਰਡ ਦਿੱਲੀ ਤੋਂ ਫਲਾਈਟ ਰਾਹੀਂ ਗੋਰਖਪੁਰ ਏਅਰਪੋਰਟ ਲਿਆਂਦੇ ਗਏ ਸਨ। ਇਸ ਤੋਂ ਬਾਅਦ ਨੇਪਾਲ ਤੋਂ ਆਏ ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਦੇ ਤਿੰਨ ਨੌਜਵਾਨਾਂ ਨੇ ਏਅਰਪੋਰਟ 'ਤੇ ਹੀ ਸਿਮ ਕਾਰਡ ਹਾਸਲ ਕਰ ਲਏ। ਪੂਰਾ ਨੈੱਟਵਰਕ ਕਾਠਮੰਡੂ, ਨੇਪਾਲ ਤੋਂ ਚੱਲ ਰਿਹਾ ਸੀ। ਇਸ ਲਈ ਸੁਰੱਖਿਆ ਏਜੰਸੀਆਂ ਨੂੰ ਡਰ ਹੈ ਕਿ ਇਸ ਪਿੱਛੇ ਦੁਸ਼ਮਣ ਦੇਸ਼ ਚੀਨ ਵੀ ਹੋ ਸਕਦਾ ਹੈ।



ਫੜੇ ਗਏ ਤਿੰਨ ਨੌਜਵਾਨਾਂ ਨੇ ਪੱਛਮੀ ਬੰਗਾਲ ਦੇ ਮਾਲਦਾ ਦੇ ਰਹਿਣ ਵਾਲੇ ਹੋਣ ਦਾ ਦਾਅਵਾ ਕੀਤਾ ਹੈ। ਪਰ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਕਿਉਂਕਿ ਪੁਲਿਸ ਨੂੰ ਇਨਪੁਟ ਮਿਲਿਆ ਸੀ ਕਿ ਇਹ ਦੋਵੇਂ ਬੰਗਲਾਦੇਸ਼ੀ ਹਨ। ਗੋਪਾਲਗੰਜ ਦੇ ਐਸਪੀ ਸਵਰਨ ਪ੍ਰਭਾਤ ਨੇ ਕਿਹਾ ਕਿ ਜਾਂਚ ਏਜੰਸੀਆਂ ਵੱਲੋਂ ਜੋ ਵੀ ਮਦਦ ਮੰਗੀ ਜਾਵੇਗੀ, ਪੁਲਿਸ ਉਸ ਦਾ ਸਹਿਯੋਗ ਕਰੇਗੀ।




ਦੱਸ ਦੇਈਏ ਕਿ ਗੋਪਾਲਗੰਜ ਦੇ ਕੁਚਾਯਕੋਟ ਥਾਣੇ ਦੀ ਪੁਲਸ ਨੇ 5 ਅਪ੍ਰੈਲ ਨੂੰ ਯੂਪੀ-ਬਿਹਾਰ ਦੇ ਬਲਥਾਰੀ ਚੈੱਕ ਪੋਸਟ 'ਤੇ ਇਕ ਕਾਰ 'ਚੋਂ 8 ਹਜ਼ਾਰ 774 ਸਿਮ ਕਾਰਡ ਅਤੇ 18 ਹਜ਼ਾਰ ਨੇਪਾਲੀ ਕਰੰਸੀ ਬਰਾਮਦ ਕੀਤੀ ਸੀ। ਫੜੇ ਗਏ ਨੌਜਵਾਨ ਨੇ ਪੁਲਿਸ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਸਿਮ ਕਾਰਡ ਦੀ ਵਰਤੋਂ ਸਾਈਬਰ ਫਰਾਡ 'ਚ ਕੀਤੀ ਜਾ ਰਹੀ ਸੀ।


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।