ਯਮੁਨਾਨਗਰ: ਸਕੂਲ ਬੱਸ ਦੇ ਡਰਾਈਵਰ ਦੀ ਲਾਪ੍ਰਵਾਹੀ ਨੇ ਤਿੰਨ ਸਾਲ ਦੀ ਬੱਚੀ ਦੀ ਜਾਨ ਲੈ ਲਈ। ਸਕੂਲ ਦੀ ਬੱਸ ਬੱਚੀ ਨੂੰ ਘਰ ਛੱਡਣ ਪਹੁੰਚੇ ਤੇ ਉਸ ਵੇਲੇ ਬੱਚੀ ਨੂੰ ਟਾਈਰ ਹੇਠ ਦੇ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦਰਅਸਲ ਬਹਾਦਰਪੁਰ ਸਥਿਤ ਆਦਰਸ਼ ਵਿਦਿਆ ਮੰਦਰ ਪਲੇ ਸਕੂਲ ਦੀ ਬੱਸ ਤਿੰਨ ਸਾਲ ਦੀ ਬੱਚੀ ਤਨਿਸ਼ਕਾ ਨੂੰ ਘਰ ਛੱਡਣ ਆਈ ਸੀ। ਬੱਚੀ ਅਜੇ ਉੱਤਰੀ ਹੀ ਸੀ ਕਿ ਡਰਾਈਵਰ ਨੇ ਬੱਸ ਚਲਾ ਦਿੱਤੀ। ਬੱਚੀ ਬੱਸ ਦੇ ਟਾਈਰ ਹੇਠ ਆ ਗਈ।
ਸੁਪਰੀਮ ਕੋਰਟ ਦੀਆਂ ਹਦਾਇਤਾਂ ਹਨ ਕਿ ਸਕੂਲ ਬੱਸ ਨਾਲ ਡਰਾਈਵਰ ਤੋਂ ਇਲਾਵਾ ਦੋ ਸਹਾਇਕ ਹੋਣੇ ਚਾਹੀਦੇ ਹਨ ਪਰ ਸਕੂਲ ਵਾਲੇ ਪੈਸੇ ਬਚਾਉਣ ਲਈ ਸਿਰਫ ਡਰਾਈਵਰ ਨੂੰ ਹੀ ਬੱਚੇ ਛੱਡਣ ਭੇਜ ਦਿੰਦੇ ਹਨ। ਹੈਰਾਨੀ ਦੀ ਗੱਲ਼ ਹੈ ਕਿ ਅਜੇ ਤੱਕ ਪ੍ਰਸ਼ਾਸਨ ਨੇ ਵੀ ਕਦੇ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ ਲਾਗੂ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ।