Kota News: ਕੋਟਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਾਰ 'ਚ ਬੰਦ 3 ਸਾਲ ਦੀ ਬੱਚੀ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਦੀ ਅਪੀਲ ’ਤੇ ਪੁਲਿਸ ਨੇ ਨਾ ਤਾਂ ਮਾਸੂਮ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਅਤੇ ਨਾ ਹੀ ਕੋਈ ਕੇਸ ਦਰਜ ਕੀਤਾ ਹੈ।


ਪੁਲਿਸ ਮੁਤਾਬਕ ਬੰਦ ਪਈ ਕਾਰ 'ਚ 3 ਸਾਲ ਦੀ ਬੱਚੀ ਦੀ ਦਮ ਘੁਟਣ ਨਾਲ ਮੌਤ ਹੋ ਗਈ। ਘਟਨਾ ਸਮੇਂ ਉਸ ਦੇ ਮਾਤਾ-ਪਿਤਾ ਇੱਕ ਵਿਆਹ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ। ਪੁਲਿਸ ਮੁਤਾਬਕ ਘਟਨਾ ਬੁੱਧਵਾਰ ਸ਼ਾਮ ਦੀ ਹੈ। ਮ੍ਰਿਤਕ ਲੜਕੀ ਦੀ ਪਛਾਣ ਗੋਰਵਿਕਾ ਨਗਰ ਵਜੋਂ ਹੋਈ ਹੈ। ਪੁਲਿਸ ਮੁਤਾਬਕ ਨਾਗਰ ਪਰਿਵਾਰ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਗਿਆ ਹੋਇਆ ਸੀ।


ਖਤੌਲੀ ਥਾਣੇ ਦੇ ਐਸਐਚਓ ਨੇ ਦੱਸਿਆ ਕਿ ਪ੍ਰਦੀਪ ਨਾਗਰ ਆਪਣੀ ਪਤਨੀ ਜੋਤੀ ਅਤੇ ਦੋ ਬੇਟੀਆਂ (ਗੌਰੀ ਅਤੇ ਗੋਰਵਿਕਾ) ਨਾਲ ਵਿਆਹ ਵਿੱਚ ਸ਼ਾਮਲ ਹੋਣ ਲਈ ਕਾਰ ਰਾਹੀਂ ਗਿਆ ਸੀ। ਸਮਾਗਮ 'ਚ ਪਹੁੰਚ ਕੇ ਪ੍ਰਦੀਪ, ਉਸ ਦੀ ਪਤਨੀ ਅਤੇ ਵੱਡੀ ਬੇਟੀ ਕਾਰ ਤੋਂ ਹੇਠਾਂ ਉਤਰ ਗਏ ਅਤੇ ਛੋਟੀ ਬੇਟੀ ਨੂੰ ਕਾਰ ਦੇ ਅੰਦਰ ਹੀ ਭੁੱਲ ਗਏ। ਪ੍ਰਦੀਪ ਕਾਰ ਨੂੰ ਲਾਕ ਕਰਕੇ ਵਿਆਹ ਵਿੱਚ ਸ਼ਾਮਲ ਹੋਣ ਲਈ ਚਲਾ ਗਿਆ।


ਇਹ ਵੀ ਪੜ੍ਹੋ: ਸ਼ਖਸ ਦੀ ਗਈ ਨੌਕਰੀ, ਇਕ-ਇਕ ਪੈਸੇ ਨੂੰ ਤਰਸਿਆ, ਫਿਰ ਸ਼ੁਰੂ ਕੀਤਾ ਅਜਿਹਾ ਕੰਮ, ਹਰ ਮਹੀਨੇ ਕਮਾਉਣ ਲੱਗਾ 38 ਲੱਖ ਰੁਪਏ


ਜਾਣਕਾਰੀ ਮੁਤਾਬਕ ਪਤਨੀ ਅਤੇ ਵੱਡੀ ਬੇਟੀ ਦੇ ਹੇਠਾਂ ਉਤਰਨ ਤੋਂ ਬਾਅਦ ਪ੍ਰਦੀਪ ਨੂੰ ਲੱਗਿਆ ਕਿ ਛੋਟੀ ਬੇਟੀ ਵੀ ਉਸ ਦੇ ਨਾਲ ਅੰਦਰ ਗਈ ਹੈ। ਇਸ ਕਰਕੇ ਉਹ ਕਾਰ ਪਾਰਕਿੰਗ ਵਾਲੀ ਥਾਂ 'ਤੇ ਕਾਰ ਖੜ੍ਹੀ ਕਰਕੇ ਕਾਰ ਨੂੰ ਲਾਕ ਕਰਕੇ ਵਿਆਹ 'ਚ ਚਲਾ ਗਿਆ। ਪੁਲਿਸ ਅਨੁਸਾਰ ਸਮਾਗਮ ਵਿੱਚ ਕਰੀਬ 2 ਘੰਟੇ ਤੱਕ ਪ੍ਰਦੀਪ, ਉਸਦੀ ਪਤਨੀ ਅਤੇ ਵੱਡੀ ਬੇਟੀ ਲੋਕਾਂ ਨਾਲ ਗੱਲਾਂ ਕਰਦੇ ਰਹੇ ਅਤੇ ਉਨ੍ਹਾਂ ਨੇ ਛੋਟੀ ਧੀ ਦਾ ਬਿਲਕੁਲ ਵੀ ਖਿਆਲ ਨਹੀਂ ਆਇਆ। 


ਪੁਲਿਸ ਮੁਤਾਬਕ ਜਦੋਂ ਪ੍ਰਦੀਪ ਅਤੇ ਉਸ ਦੀ ਪਤਨੀ ਦੋ ਘੰਟੇ ਬਾਅਦ ਮਿਲੇ ਤਾਂ ਉਨ੍ਹਾਂ ਨੇ ਛੋਟੀ ਬੇਟੀ ਬਾਰੇ ਪੁੱਛਿਆ। ਦੋਵਾਂ ਨੇ ਉਸ ਨੂੰ ਦੇਖਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਹ ਕਾਰ ਵੱਲ ਭੱਜੇ। ਜਦੋਂ ਕਾਰ ਦਾ ਗੇਟ ਖੋਲ੍ਹ ਕੇ ਦੇਖਿਆ ਤਾਂ ਅੰਦਰ ਗੋਰਵਿਕਾ ਬੇਹੋਸ਼ ਪਈ ਸੀ। ਲੜਕੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਮੁਤਾਬਕ ਪ੍ਰਦੀਪ ਅਤੇ ਜੋਤੀ ਨੇ 10 ਦਿਨ ਪਹਿਲਾਂ ਹੀ ਆਪਣੀ ਛੋਟੀ ਬੇਟੀ ਦਾ ਜਨਮਦਿਨ ਮਨਾਇਆ ਸੀ। 


ਇਹ ਵੀ ਪੜ੍ਹੋ: Viral Video: ਮੁੰਡਾ ਕੁੜੀ ਨੂੰ ਛੱਤ 'ਤੇ ਮਿਲਣ ਪਹੁੰਚਿਆ, ਉੱਤੋਂ ਆ ਗਈ ਮਾਂ, ਫਿਰ ਜੋ ਹੋਇਆ... ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ