Viral Video: ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿਚੋਂ ਕਈ ਤਾਂ ਇੰਨੀਆਂ ਦਮਦਾਰ ਨਹੀਂ ਹੁੰਦੀਆਂ ਪਰ ਕਈ ਵੀਡੀਓਜ਼ ਤਾਂ ਲੋਕਾਂ ਦੀਆਂ ਅੱਖਾਂ ਖੋਲ੍ਹ ਕੇ ਰੱਖ ਦਿੰਦੀਆਂ ਹਨ। ਦੱਸ ਦਈਏ ਕਿ ਇਹ ਮਾਮਲਾ ਪ੍ਰੇਮੀ-ਪ੍ਰੇਮਿਕਾ ਨਾਲ ਜੁੜਿਆ ਹੋਇਆ ਹੈ। ਜਦੋਂ ਪ੍ਰੇਮੀ ਜੋੜਾ ਇੱਕ-ਦੂਜੇ ਨੂੰ ਮਿਲ ਰਿਹਾ ਸੀ, ਉਦੋਂ ਹੀ ਕੁੜੀ ਦੀ ਮਾਂ ਆ ਗਈ। ਇਸ ਤੋਂ ਬਾਅਦ ਜੋ ਹੋਇਆ ਲੋਕਾਂ ਦੇ ਹੋਸ਼ ਉੱਡ ਜਾਣਗੇ। ਵਾਇਰਲ ਵੀਡੀਓ ਨੂੰ ਦੇਖ ਕੇ ਲੋਕ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਕਰ ਪਾ ਰਹੇ ਸੀ। ਉੱਥੇ ਹੀ ਯੂਜ਼ਰਸ ਵੀ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਸ ਦੇ ਨਾਲ ਹੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ।


ਇਹ ਵੀ ਪੜ੍ਹੋ: ਸ਼ਖਸ ਦੀ ਗਈ ਨੌਕਰੀ, ਇਕ-ਇਕ ਪੈਸੇ ਨੂੰ ਤਰਸਿਆ, ਫਿਰ ਸ਼ੁਰੂ ਕੀਤਾ ਅਜਿਹਾ ਕੰਮ, ਹਰ ਮਹੀਨੇ ਕਮਾਉਣ ਲੱਗਾ 38 ਲੱਖ ਰੁਪਏ


ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਮਿਲਣ ਛੱਤ 'ਤੇ ਪਹੁੰਚਿਆ ਹੈ। ਦੋਵੇਂ ਇੱਕ ਦੂਜੇ ਕੋਲ ਖੜ੍ਹੇ ਹਨ। ਪਰ ਉਦੋਂ ਹੀ ਕੁੜੀ ਦੀ ਮਾਂ ਕੱਪੜੇ ਸੁਕਾਉਣ ਲਈ ਛੱਤ 'ਤੇ ਆ ਜਾਂਦੀ ਹੈ। ਦੇਖਦਿਆਂ ਹੀ ਦੇਖਦਿਆਂ ਸਾਰੀ ਸੀਨ ਬਦਲ ਜਾਂਦਾ ਹੈ। ਜਦੋਂ ਕੁੜੀ ਆਪਣੀ ਮਾਂ ਨੂੰ ਮੰਜੇ ਥੱਲ੍ਹੇ ਲੁਕਾ ਦਿੰਦੀ ਹੈ ਅਤੇ ਫਿਰ ਆਲੇ-ਦੁਆਲੇ ਘੁੰਮਣਾ ਸ਼ੁਰੂ ਕਰ ਦਿੰਦੀ ਹੈ। ਜਿਵੇਂ ਹੀ ਉਸ ਦੇ ਮਾਂ ਕੱਪੜੇ ਸੁਕਾਉਣ ਲੱਗ ਜਾਂਦੀ ਹੈ ਤਾਂ ਉਹ ਮੰਜੇ ਦੇ ਥੱਲ੍ਹੇ ਤੋਂ ਨਿਕਲਦਾ ਹੈ ਅਤੇ ਪ੍ਰੇਮਿਕਾ ਦੇ ਗਲੇ ਲੱਗ ਜਾਂਦਾ ਹੈ। ਅਖੀਰ ਵਿੱਚ ਮੁੰਡਾ ਮੌਕਾ ਮਿਲਦਿਆਂ ਹੀ ਉੱਥੋਂ ਭੱਜ ਜਾਂਦਾ ਹੈ।






ਜਿਵੇਂ ਹੀ ਉਹ ਜਾਂਦਾ ਹੈ, ਕੁੜੀ ਨੇ ਸੁੱਖ ਦਾ ਸਾਹ ਲਿਆ। ਪਰ ਉਸ ਨੂੰ ਕੀ ਪਤਾ ਸੀ ਕਿ ਗੁਆਂਢੀ ਨੇ ਇਹ ਦ੍ਰਿਸ਼ ਆਪਣੇ ਮੋਬਾਈਲ 'ਚ ਕੈਦ ਕਰ ਲਿਆ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਮੌਕੇ 'ਤੇ ਕੀ ਹੋਇਆ ਇਸ ਬਾਰੇ ਲੜਕੀ ਦੀ ਮਾਂ ਨੂੰ ਵੀ ਪਤਾ ਨਹੀਂ ਹੈ। ਦੱਸ ਦੇਈਏ ਕਿ ਇਹ ਵੀਡੀਓ ਕਿਸੇ ਪ੍ਰੈਂਕ ਦਾ ਹਿੱਸਾ ਵੀ ਹੋ ਸਕਦਾ ਹੈ। ਇਸ ਨੂੰ pshyco_rider_143 ਨਾਂ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਅਪਲੋਡ ਕੀਤਾ ਗਿਆ ਹੈ। ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਵਿਊਜ਼ ਮਿਲ ਚੁੱਕੇ ਹਨ।


ਇਹ ਵੀ ਪੜ੍ਹੋ: ਸਰਕਾਰੀ ਸਕੂਲ 'ਚ ਅੰਗਰੇਜ਼ੀ ਵਾਲੀ ਮੈਡਮ ਪਿੱਛੇ ਭਿੜ ਗਏ ਦੋ ਮਾਸਟਰ, VIDEO ਹੋ ਗਈ VIRAL