ਸ੍ਰੀਨਗਰ: ਦੁਨੀਆ ਦੇ ਪ੍ਰਮੁੱਖ ਸੰਸਥਾਵਾਂ ਚੋਂ ਇੱਕ ਸਟੈਨਫੋਰਡ ਯੂਨੀਵਰਸਿਟੀ ਨੇ ਦੁਨੀਆ ਭਰ ਦੇ ਟੌਪ ਦੇ ਦੋ ਪ੍ਰਤੀਸ਼ਤ ਵਿਗਿਆਨੀਆਂ (worlds top scientist) ਦੀ ਸੂਚੀ ਜਾਰੀ ਕੀਤੀ ਹੈ। ਇਸ ਲੀਸਟ ‘ਚ ਤਕਰੀਬਨ 2 ਹਜ਼ਾਰ 313 ਭਾਰਤੀ ਵਿਗਿਆਨੀਆਂ ਦੇ ਨਾਂ ਸ਼ਾਮਲ ਹਨ। ਇਨ੍ਹਾਂ ਚੋਂ ਬਹੁਤ ਸਾਰੇ ਵਿਗਿਆਨੀ III ਅਤੇ IIS ਨਾਲ ਸਬੰਧਿਤ ਹਨ।

ਦੱਸ ਦਈਏ ਕਿ ਲੀਸਟ ‘ਚ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਡਾਕਟਰ ਸ਼ਕੀਲ ਅਹਿਮਦ (shakeel ahmed) ਦਾ ਨਾਂ ਵੀ ਸ਼ਾਮਲ ਹੈ। ਅਹਿਮਦ ਇੱਕ ਅਜਿਹਾ ਆਦਮੀ ਹੈ ਜਿਸ ਨੇ ਭਾਰਤ-ਪਾਕਿਸਤਾਨ ਸਰਹੱਦ ਦੇ ਇੱਕ ਦੂਰ-ਦੁਰਾਡੇ ਖੇਤਰ ਦੇ ਇੱਕ ਕਾਲਜ ਵਿਚ ਪੜ੍ਹਾਉਣ ਲਈ ਬਹੁਤ ਸਾਰੀਆਂ ਵੱਡੀਆਂ ਨੌਕਰੀਆਂ ਤੋਂ ਇਨਕਾਰ ਕੀਤਾ ਹੈ।



ਸਟੈਨਫੋਰਡ ਯੂਨੀਵਰਸਿਟੀ ਨੇ ਦੁਨੀਆ ਭਰ ਦੇ ਟਾਪ ਦੇ ਦੋ ਫੀਸਦ ਵਿਗਿਆਨੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਤਕਰੀਬਨ 2 ਹਜ਼ਾਰ 313 ਭਾਰਤੀ ਵਿਗਿਆਨੀਆਂ ਦੇ ਨਾਂ ਸ਼ਾਮਲ ਹਨ। ਇਸ ਵਿੱਚ ਕਸ਼ਮੀਰ ਦੇ ਡਾ. ਸ਼ਕੀਲ ਅਹਿਮਦ ਦਾ ਨਾਂ ਵੀ ਸ਼ਾਮਲ ਹੈ।



Ram Setu first look: ‘ਲਕਸ਼ਮੀ’ ਤੋਂ ਬਾਅਦ ਹੁਣ ਅਕਸ਼ੇ ਦੀ ਅਗਲੀ ਫ਼ਿਲਮ ‘ਰਾਮ ਸੇਤੂ’ ਦੀ ਫਸਟ ਲੁੱਕ ਆਇਆ ਸਾਹਮਣੇ, ਵੇਖੋ ਅੱਕੀ ਦਾ ਸ਼ਾਨਦਾਰ ਅੰਦਾਜ਼

ਦੱਸ ਦਈਏ ਕਿ ਅਹਿਮਦ ਨੂੰ ਸਾਲ 2017 ਵਿਚ ਆਈਆਈਟੀ-ਦਿੱਲੀ ਵਿਚ ਉਸ ਦੇ ਗ੍ਰਹਿ ਸ਼ਹਿਰ ਵਿਚ ਪੜ੍ਹਾਉਣ ਦਾ ਆਫਰ ਮਿਲੀਆ ਸੀ। ਪਰ ਉਸਨੇ ਕਿਹਾ ਕਿ ਉਸਨੇ ਇੱਕ ਵਾਰ ਵਿੱਚ ਹੀ ਆਫਰ ਨੂੰ ਸਵੀਕਾਰ ਕਰ ਲਿਆ ਸੀ ਅਤੇ ਉਸਨੂੰ ਮੁੜ ਸੋਚਣ ਦੀ ਲੋੜ ਨਹੀਂ ਸੀ। ਸ਼ਕੀਲ ਨੇ ਕਿਹਾ, "ਮੈਂ ਬੱਸ ਆਪਣੇ ਘਰ ਵਾਪਸ ਜਾਣਾ ਸੀ ਅਤੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਵਿੱਚ ਵਿਗਿਆਨ ਪੜ੍ਹਨ ਲਈ ਉਤਸ਼ਾਹਤ ਕਰਨਾ ਸੀ।" ਅਹਿਮਦ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਵੀ ਸਾਹਮਣੇ ਆ ਰਹੇ ਹਨ। ਤਿੰਨ ਸਾਲ ਪਹਿਲਾਂ ਇੱਥੇ ਕੁਝ ਹੀ ਵਿਦਿਆਰਥੀ ਸੀ ਜੋ ਰਸਾਇਣ ਵਿੱਚ ਮੁਹਾਰਤ ਰੱਖਦੇ ਸੀ।

ਅਹਿਮਦ ਨੇ ਕਿਹਾ ਕਿ ਅੱਜ ਸਾਡੇ ਕੋਲ ਕੈਮਿਸਟਰੀ ਦੇ ਵਿਦਿਆਰਥੀਆਂ ਦਾ ਵੱਡਾ ਸਮੂਹ ਹੈ ਅਤੇ ਖਾਸ ਗੱਲ ਇਹ ਹੈ ਕਿ ਉਨ੍ਹਾਂ ਚੋਂ 50 ਪ੍ਰਤੀਸ਼ਤ ਲੜਕੀਆਂ ਹਨ। ਵਰਤਮਾਨ ਵਿੱਚ ਉਹ ਪੌਲੀਮਰ ਵਿਕਸਿਤ ਕਰਨ ‘ਤੇ ਕੰਮ ਕਰ ਰਿਹਾ ਹੈ। ਅਹਿਮਦ ਨੂੰ ਆਪਣੇ ਖੋਜ ਕਾਰਜ ਲਈ ਪੂਰੀਆਂ ਲੈਬਾਂ ਦੀ ਜ਼ਰੂਰਤ ਹੈ, ਜਿਸ ਲਈ ਉਸ ਨੂੰ ਦਿੱਲੀ ਜਾਣਾ ਪਿਆ। ਉਹ ਸਰਕਾਰੀ ਛੁੱਟੀਆਂ ਮੌਕੇ ਇਸ ਲਈ ਜਾਮੀਆ ਮਿਲੀਆ ਇਸਲਾਮੀਆ ਜਾਂਦਾ ਹੈ।

ਮੋਗਾ ‘ਚ ਦੀਵਾਲੀ ਮੌਕੇ ਕਿਸਾਨਾਂ ਨੇ ਬੂਟੇ ਲੱਗਾ ਕੇ ਕਾਲੀ ਦੀਵਾਲੀ ਮਨਾਈ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904