CBI Registered Case Against Mumbai Developer UIL : ਕੇਂਦਰੀ ਜਾਂਚ ਬਿਊਰੋ (CBI) ਨੇ ਭਾਰਤੀ ਸਟੇਟ ਬੈਂਕ (SBI) ਅਤੇ 15 ਬੈਂਕਾਂ ਦੇ ਸਮੂਹ ਨਾਲ 3847.58 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ਾਂ ਤਹਿਤ ਮੁੰਬਈ ਵਿੱਚ ਸਥਿਤ ਯੂਨਿਟੀ ਇਨਫਰਾਪ੍ਰੋਜੈਕਟਸ ਲਿਮਟਿਡ (UIL), ਇਸ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ (ਸੀਐੱਮਡੀ) ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਕਿਸ਼ੋਰ ਅਵਰਸੇਕਰ, ਤਿੰਨ ਡਾਇਰੈਕਟਰਾਂ ਅਤੇ ਅਣਪਛਾਤੇ ਜਨਤਕ ਸੇਵਕਾਂ ਵਿਰੁੱਧ ਐੱਫਆਈਆਰ ਮੁੰਬਈ ਵਿੱਚ ਐੱਸਬੀਆਈ ਦੀ ਸ਼ਾਖਾ ਦੇ ਡਿਪਟੀ ਜਨਰਲ ਮੈਨੇਜਰ ਵੱਲੋਂ ਦਾਇਰ ਸ਼ਿਕਾਇਤ ਦੇ ਅਧਾਰ 'ਤੇ ਦਰਜ ਕੀਤੀ ਗਈ ਸੀ। ਐੱਫਆਈਆਰ ਵਿੱਚ ਯੂਆਈਐੱਲ, ਇਸਦੇ ਸੀਐੱਮਡੀ ਕਿਸ਼ੋਰ ਅਵਰਸੇਕਰ, ਵਾਈਸ-ਚੇਅਰਮੈਨ ਅਤੇ ਪ੍ਰਮੋਟਰ ਗਾਰੰਟਰ ਅਭਿਜੀਤ ਅਵਰਸੇਕਰ, ਕਾਰਜਕਾਰੀ ਨਿਰਦੇਸ਼ਕ ਆਸ਼ੀਸ਼ ਅਵਰਸੇਕਰ, ਨਿਰਦੇਸ਼ਕ ਪ੍ਰਮੋਟਰ ਪੁਸ਼ਪਾ ਅਵਰਸੇਕਰ, ਅਣਪਛਾਤੇ ਜਨਤਕ ਸੇਵਕਾਂ ਅਤੇ ਨਿੱਜੀ ਵਿਅਕਤੀਆਂ ਦੇ ਨਾਮ ਵੀ ਸ਼ਾਮਲ ਹਨ।
ਇਹ ਹੈ ਪੂਰਾ ਮਾਮਲਾ
ਸ਼ਿਕਾਇਤ ਦੇ ਅਨੁਸਾਰ, ਐਸਬੀਆਈ ਅਤੇ ਬੈਂਕਾਂ ਦੇ ਇੱਕ ਸੰਘ ਨੇ ਫੰਡ-ਅਧਾਰਤ ਅਤੇ ਗੈਰ-ਫੰਡ ਅਧਾਰਤ ਲੋਨ ਸਹੂਲਤਾਂ ਦੇ ਜ਼ਰੀਏ ਯੂਨਿਟੀ ਇਨਫਰਾਪ੍ਰੋਜੈਕਟਸ ਲਿਮਟਿਡ ਨੂੰ ਲਗਭਗ 3,800 ਕਰੋੜ ਰੁਪਏ ਅਲਾਟ ਕੀਤੇ ਸਨ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਇਹ ਧੋਖਾਧੜੀ ਮੁੰਬਈ ਸਥਿਤ ਕੰਪਨੀ ਦੀ ਵਪਾਰਕ ਸ਼ਾਖਾ ਵਿੱਚ ਹੋਈ, ਜਿੱਥੇ ਮੁਲਜ਼ਮਾਂ ਨੇ ਬੈਂਕਾਂ ਨਾਲ ਧੋਖਾਧੜੀ ਕਰਨ ਅਤੇ ਨਜਾਇਜ਼ ਮੁਨਾਫ਼ਾ ਕਮਾਉਣ ਦੇ ਉਦੇਸ਼ ਨਾਲ ਧੋਖਾਧੜੀ ਦੇ ਲੈਣ-ਦੇਣ ਅਤੇ ਖਾਤਿਆਂ ਵਿੱਚ ਹੇਰਾਫੇਰੀ ਕਰਕੇ ਬੈਂਕ ਦੇ ਫੰਡਾਂ ਦੀ ਦੁਰਵਰਤੋਂ ਕੀਤੀ ਗਈ ਹੈ।
ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਸ਼ਿਕਾਇਤ ਵਿੱਚ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 120 ਬੀ ਅਤੇ 420 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (2), 13 (1) (ਡੀ) ਦੇ ਤਹਿਤ ਅਪਰਾਧਿਕ ਸਾਜ਼ਿਸ਼, ਧੋਖਾਧੜੀ ਅਤੇ ਅਪਰਾਧਿਕ ਦੁਰਾਚਾਰ ਦਾ ਦੋਸ਼ ਲਾਇਆ ਗਿਆ ਹੈ। ਅਜਿਹੇ 'ਚ ਦੇਖਣਾ ਹੋਵੇਗਾ ਕਿ ਕੀ ਏਜੰਸੀ ਸੱਚਮੁੱਚ ਇੰਨੀ ਵਧੀ ਹੋਈ ਰਕਮ ਦੀ ਵਸੂਲੀ ਕਰਨ 'ਚ ਸਮਰੱਥ ਹੈ ਜਾਂ ਨਹੀਂ?
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ