ਏਬੀਪੀ ਨਿਊਜ਼ ਦੇ ਐਗ਼ਜ਼ੈਕਟਿਵ ਐਡੀਟਰ ਜਗਵਿੰਦਰ ਪਟਿਆਲ ਨੂੰ ਮੌਕੇ ਤੋਂ ਯਾਨੀ ਆਨ ਦ ਸਪਾਟ ਰਿਪੋਰਟਿੰਗ (ਬ੍ਰੌਡਕਾਸਟਿੰਗ) ਲਈ, ਸਰਕਾਰੀ ਰਿਪੋਰਟਿੰਗ (ਬ੍ਰੌਡਕਾਸਟਿੰਗ) ਲਈ ਬ੍ਰਜੇਸ਼ ਰਾਜਪੂਤ, ਅੰਡਰਕਵਰਿੰਗ ਇੰਡੀਆ ਇਨਵਿਜ਼ੀਬਲ ਰਿਪੋਰਟਿੰਗ (ਬ੍ਰੌਡਕਾਸਟਿੰਗ) ਲਈ ਪ੍ਰਤਿਮਾ ਮਿਸ਼ਰਾ ਅਤੇ ਹਿੰਦੀ ਸਟੋਰੀ- ਪੱਤਰਕਾਰੀ ਲਈ ਏਬੀਪੀ ਨਿਊਜ਼ ਦੇ ਸਾਬਕਾ ਪੱਤਰਕਾਰ ਅਭਿਸਾਰ ਸ਼ਰਮਾ ਨੂੰ ਰਾਮਨਾਥ ਗੋਇੰਕਾ ਐਵਾਰਡ ਦਿੱਤਾ ਗਿਆ ਹੈ। ਹਰ ਸਾਲ ਪੱਤਰਕਾਰੀ ਖੇਤਰ ਵਿੱਚ ਵੱਖ-ਵੱਖ ਉਪਲਬਧੀਆਂ ਹਾਸਲ ਕਰਨ ਵਾਲੇ ਟੀਵੀ, ਅਖ਼ਬਾਰ ਤੇ ਡਿਜੀਟਲ ਮੀਡੀਆ ਪੱਤਰਕਾਰਾਂ ਨੂੰ ਇਹ ਸਨਮਾਨ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਇੱਕ ਲੱਖ ਰੁਪਏ ਦਾ ਨਕਦ ਇਨਾਮ ਵੀ ਮਿਲਦਾ ਹੈ।
ਜਗਵਿੰਦਰ ਪਟਿਆਲ- 25 ਅਗਸਤ 2017 ਨੂੰ ਡੇਰਾ ਸਿਰਸਾ ਕਾਰਕੁੰਨਾਂ ਵੱਲੋਂ ਪੰਚਕੂਲਾ ਹਿੰਸਾ ਦੌਰਾਨ ਕੀਤੀ ਹਿੰਸਾ ਦੀ ਮੌਕੇ ਤੋਂ ਰਿਪੋਰਟਿੰਗ ਕਰਨ ਬਦਲੇ ਏਬੀਪੀ ਨਿਊਜ਼ ਦੇ ਐਗ਼ਜ਼ੈਕਟਿਵ ਐਡੀਟਰ ਜਗਵਿੰਦਰ ਪਟਿਆਲ ਨੂੰ ਰਾਮਨਾਥ ਗੋਇੰਕਾ ਐਵਾਰਡ ਦਿੱਤਾ ਗਿਆ ਹੈ। ਇਸ ਦਿਨ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਐਲਾਨਿਆ ਗਿਆ ਸੀ, ਜਿਸ ਮਗਰੋਂ ਦੰਗੇ ਭੜਕ ਗਏ ਸਨ।
ਪ੍ਰਤਿਮਾ ਮਿਸ਼ਰਾ- ਸਾਲ 2017 ਦੌਰਾਨ ਪ੍ਰਤਿਮਾ ਮਿਸ਼ਰਾ ਨੇ ਗੁਜਰਾਤ ਦੇ ਪਿੰਡ ਬੇਚਰ ਵਿੱਚ ਪਾਣੀ ਦੀ ਕਿੱਲਤ ਸਬੰਧੀ ਰਿਪੋਰਟ ਪੇਸ਼ ਕੀਤੀ ਸੀ, ਜਿਸ ਬਦਲੇ ਉਨ੍ਹਾਂ ਨੂੰ ਅੰਡਰਕਵਰਿੰਗ ਇੰਡੀਆ ਇਨਵਿੰਸੀਬਲ ਰਿਪੋਰਟਿੰਗ ਲਈ ਰਾਮਨਾਥ ਗੋਇੰਕਾ ਐਵਾਰਡ ਦਿੱਤਾ ਹੈ।
ਬ੍ਰਜੇਸ਼ ਰਾਜਪੂਤ- ਏਬੀਪੀ ਦੇ ਪੱਤਰਕਾਰ ਬ੍ਰਜੇਸ਼ ਰਾਜਪੂਤ 30 ਨਵੰਬਰ 2017 ਨੂੰ ਐਮਪੀ ਦੇ ਬਾਲਘਾਟ ਵਿੱਚ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਤਹਿਤ ਕੀਤੀ ਗਈ ਸਿਆਸੀ ਐਂਡ ਗਵਰਨਮੈਂਟ ਰਿਪੋਰਟਿੰਗ ਲਈ ਰਾਮਨਾਥ ਗੋਇੰਕਾ ਐਵਾਰਡ ਦਿੱਤਾ ਗਿਆ ਹੈ।