Padma Awards 2024: ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਸ਼ਖਸੀਅਤਾਂ ਦੇ ਨਾਵਾਂ ਦਾ ਐਲਾਨ ਗਣਤੰਤਰ ਦਿਵਸ 2024 ਦੀ ਪੂਰਵ ਸੰਧਿਆ 'ਤੇ ਕੀਤਾ ਗਿਆ ਸੀ। ਇਹ ਪਹਿਲੀ ਵਾਰ ਹੋਇਆ ਹੈ ਜਦੋਂ 132 ਲੋਕਾਂ ਨੂੰ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।


ਇਸ ਦੇ ਨਾਲ ਹੀ ਪਹਿਲੀ ਵਾਰ ਹੀ ਇਦਾਂ ਹੋਵੇਗਾ, ਜਦੋਂ ਹੋਰ ਪੱਛੜੀਆਂ ਸ਼੍ਰੇਣੀਆਂ (OBC) ਭਾਈਚਾਰੇ ਦੇ ਸਭ ਤੋਂ ਵੱਧ ਲੋਕਾਂ ਨੂੰ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਵਾਰ ਓਬੀਸੀ ਭਾਈਚਾਰੇ ਦੇ 40 ਲੋਕਾਂ ਨੂੰ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।


ਪਦਮ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲਿਆਂ ਵਿਚ 11 ਲੋਕ ਅਨੁਸੂਚਿਤ ਜਾਤੀ ਅਤੇ 15 ਲੋਕ ਅਨੁਸੂਚਿਤ ਜਨਜਾਤੀ ਸ਼੍ਰੇਣੀ ਦੇ ਹਨ। ਇਸ ਵਾਰ ਈਸਾਈ ਭਾਈਚਾਰੇ ਦੀਆਂ ਰਿਕਾਰਡ ਗਿਣਤੀ ਸ਼ਖਸੀਅਤਾਂ ਨੂੰ ਵੀ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।


2024 ਵਿੱਚ ਪਦਮ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲਿਆਂ ਵਿੱਚ 9 ਲੋਕ ਈਸਾਈ ਭਾਈਚਾਰੇ ਦੇ ਹਨ। ਪਦਮ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲਿਆਂ 'ਚ 8 ਲੋਕ ਮੁਸਲਿਮ, 5 ਬੋਧੀ ਅਤੇ 3 ਸਿੱਖ ਭਾਈਚਾਰੇ ਦੇ ਹਨ। ਜੈਨ ਅਤੇ ਪਾਰਸੀ ਭਾਈਚਾਰੇ ਦੇ ਦੋ-ਦੋ ਵਿਅਕਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Punjab News: ਗੁਆਂਢੀ ਦੇ ਘਰੋਂ ਮਿੱਟੀ ਵਿੱਚ ਦੱਬੀ ਹੋਈ ਮਿਲੀ ਲਾਪਤਾ ਨੌਜਵਾਨ ਦੀ ਲਾਸ਼, ਜਾਣੋ ਪੂਰਾ ਮਾਮਲਾ


ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ਹੁੰਦਾ ਹੈ ਪਦਮ ਪੁਰਸਕਾਰ


ਪਦਮ ਪੁਰਸਕਾਰ ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨ ਹੁੰਦੇ ਹਨ। ਇਨ੍ਹਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ- ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ। ਇਹ ਸਨਮਾਨ, ਕਲਾ, ਸਮਾਜਿਕ ਕਾਰਜ, ਜਨਤਕ ਮਾਮਲਿਆਂ, ਵਿਗਿਆਨ ਅਤੇ ਇੰਜੀਨੀਅਰਿੰਗ, ਵਪਾਰ, ਦਵਾਈ, ਸਾਹਿਤ ਅਤੇ ਸਿੱਖਿਆ, ਖੇਡਾਂ, ਸਿਵਲ ਸੇਵਾ ਵਿੱਚ ਯੋਗਦਾਨ ਲਈ ਦਿੱਤੇ ਜਾਂਦੇ ਹਨ।


2024 ਵਿੱਚ 132 ਪਦਮ ਪੁਰਸਕਾਰ ਦਿੱਤੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਦੋ ਪੁਰਸਕਾਰ ਜੋੜੇ ਵਿੱਚ ਦਿੱਤੇ ਗਏ ਹਨ। ਜੋੜਿਆਂ ਵਿੱਚ ਦਿੱਤੇ ਗਏ ਸਨਮਾਨਾਂ ਨੂੰ ਵੀ ਇੱਕ ਮੰਨਿਆ ਜਾਂਦਾ ਹੈ। 132 ਵਿੱਚੋਂ 5 ਪਦਮ ਵਿਭੂਸ਼ਣ, 17 ਪਦਮ ਭੂਸ਼ਣ ਅਤੇ 110 ਪਦਮ ਸ਼੍ਰੀ ਪੁਰਸਕਾਰ ਹਨ।


ਇਹ ਸਨਮਾਨ ਹਾਸਲ ਕਰਨ ਵਾਲਿਆਂ ਵਿੱਚ 30 ਔਰਤਾਂ ਵੀ ਸ਼ਾਮਲ ਹਨ। ਇਸ ਦੇ ਨਾਲ ਹੀ 2024 ਵਿੱਚ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ਵਾਲੇ 8 ਲੋਕ ਵਿਦੇਸ਼ੀ ਹਨ। 9 ਲੋਕਾਂ ਨੂੰ ਇਹ ਸਨਮਾਨ ਮਰਨ ਉਪਰੰਤ ਦਿੱਤਾ ਜਾ ਰਿਹਾ ਹੈ।


ਇਨ੍ਹਾਂ ਨੂੰ ਮਰਨ ਉਪਰੰਤ ਮਿਲ ਰਿਹਾ ਪਦਮ ਪੁਰਸਕਾਰ


ਬਿਹਾਰ ਦੇ ਬਿੰਦੇਸ਼ਵਰ ਪਾਠਕ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ, ਕੇਰਲ ਦੀ ਫਾਤਿਮਾ ਬੀਬੀ, ਪੱਛਮੀ ਬੰਗਾਲ ਦੀ ਸਤਿਆਬ੍ਰਤਾ ਮੁਖਰਜੀ, ਲੱਦਾਖ ਦੇ ਟੀ ਰਿੰਪੋਚੇ ਅਤੇ ਤਾਮਿਲਨਾਡੂ ਦੇ ਵਿਜੇਕਾਂਤ ਨੂੰ ਮਰਨ ਉਪਰੰਤ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ।


ਉੱਤਰ ਪ੍ਰਦੇਸ਼ ਦੇ ਸੁਰੇਂਦਰ ਮੋਹਨ ਮਿਸ਼ਰਾ, ਕੇਰਲ ਦੇ ਪੀਸੀ ਨੰਬੂਦ੍ਰੀਪਾਦ, ਗੁਜਰਾਤ ਦੇ ਹਰੀਸ਼ ਨਾਇਕ ਅਤੇ ਪੱਛਮੀ ਬੰਗਾਲ ਦੇ ਨੇਪਾਲ ਚੰਦਰ ਸੂਤਰਧਰ ਨੂੰ ਮਰਨ ਉਪਰੰਤ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Republic Day 2024: ਲੁਧਿਆਣਾ ‘ਚ ਕੱਢੀਆਂ ਗਈਆਂ ਕੇਂਦਰ ਵੱਲੋਂ ਰੱਦ ਕੀਤੀਆਂ ਝਾਕੀਆਂ, ਮਾਨ ਨੇ ਪੁੱਛਿਆ, ਦੱਸੋ ਇਨ੍ਹਾਂ ‘ਚ ਕੀ ਹੈ ਗ਼ਲਤ ?