ਨਵੀਂ ਦਿੱਲੀ : ਕੇਂਦਰ ਸਰਕਾਰ ਨੇ 400 ਚਾਰਟਰਡ ਅਕਾਊਂਟੈਂਟਸ (Chartered Accountants)ਅਤੇ ਕੰਪਨੀ ਸਕੱਤਰਾਂ (Company Secretaries) ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਹੈ। ਇਨ੍ਹਾਂ 'ਤੇ ਆਰੋਪ ਹੈ ਕਿ ਇਹ ਸਾਰੇ ਮੈਟਰੋ ਸ਼ਹਿਰਾਂ ਵਿੱਚ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਚੀਨੀ ਸੇਲ ਕੰਪਨੀਆਂ (Chinese Shell Companies) ਨਾਲ ਜੁੜੇ ਹੋਏ ਸੀ। ਇਕ ਖ਼ਬਰ ਮੁਤਾਬਕ ਕੇਂਦਰ ਦੀ ਇਹ ਕਾਰਵਾਈ 2020 ਦੀ ਗਲਵਾਨ ਘਟਨਾ ਤੋਂ ਬਾਅਦ ਚੀਨ ਅਤੇ ਚੀਨੀ ਕੰਪਨੀਆਂ ਖਿਲਾਫ ਭਾਰਤ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਹਿੱਸਾ ਹੈ।
ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਜਿਨ੍ਹਾਂ CAs ਅਤੇ CSs ਵਿਰੁੱਧ ਕਾਰਵਾਈ ਕੀਤੀ ਗਈ , ਉਹ ਸਾਰੇ ਨਿਯਮਾਂ ਅਤੇ ਕਾਨੂੰਨ ਦੀ ਪਾਲਣਾ ਕੀਤੇ ਬਿਨਾਂ ਵੱਡੀ ਗਿਣਤੀ ਵਿੱਚ ਚੀਨ ਦੀ ਮਲਕੀਅਤ ਵਾਲੀਆਂ ਜਾਂ ਚੀਨ ਦੁਆਰਾ ਸੰਚਾਲਿਤ ਸ਼ੈੱਲ ਕੰਪਨੀਆਂ ਨੂੰ ਸ਼ਾਮਲ ਕਰਨ ਵਿੱਚ ਮਦਦ ਕੀਤੀ ਸੀ। ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ (MCA) ਨੇ ਪਿਛਲੇ ਦੋ ਮਹੀਨਿਆਂ ਵਿੱਚ ਵਿੱਤੀ ਖੁਫੀਆ ਏਜੰਸੀ ਤੋਂ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਕਾਰਵਾਈ ਦੀ ਸਿਫਾਰਸ਼ ਕੀਤੀ ਹੈ। ਫਿਲਹਾਲ ਮੰਤਰਾਲੇ ਦੇ ਬੁਲਾਰੇ ਨੇ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਚਾਰਟਰਡ ਅਕਾਊਂਟੈਂਟਸ ਦੀ ਚੀਨੀ ਕੰਪਨੀਆਂ ਨਾਲ ਮਿਲੀਭੁਗਤ
ਇੰਡੀਅਨ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ (ICAI) ਇੱਕ ਕਾਨੂੰਨੀ ਸੰਸਥਾ ਹੈ ,ਜੋ ਦੇਸ਼ ਵਿੱਚ ਚਾਰਟਰਡ ਅਕਾਊਂਟੈਂਸੀ ਦੇ ਪੇਸ਼ੇ ਨੂੰ ਨਿਯੰਤ੍ਰਿਤ ਕਰਦੀ ਹੈ। ICAI ਦੀ ਤਰਫੋਂ ਕਿਹਾ ਗਿਆ ਕਿ ਅਨੁਸ਼ਾਸਨੀ ਡਾਇਰੈਕਟੋਰੇਟ
ਨੂੰ ਦੇਸ਼ ਦੇ ਵੱਖ-ਵੱਖ ਰਜਿਸਟਰਾਰ ਦਫ਼ਤਰਾਂ ਤੋਂ ਚਾਰਟਰਡ ਅਕਾਊਂਟੈਂਟਸ ਦੀ ਚੀਨੀ ਕੰਪਨੀਆਂ ਦੇ ਨਾਲ ਮਿਲੀਭੁਗਤ ਦੀ ਖ਼ਬਰ ਮਿਲੀ ਹੈ।
ਇਸ ਦੇ ਅਧਾਰ 'ਤੇ (ਪੇਸ਼ੇਵਰ ਅਤੇ ਹੋਰ ਦੁਰਵਿਹਾਰ ਅਤੇ ਮਾਮਲਿਆਂ ਦੀ ਜਾਂਚ ਦੀ ਪ੍ਰਕਿਰਿਆ) ਨਿਯਮ, 2007 ਦੇ ਤਹਿਤ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇਨਕਮ ਟੈਕਸ ਅਧਿਕਾਰੀਆਂ ਨੇ ਪਿਛਲੇ ਸਾਲ ਅਕਤੂਬਰ ਤੋਂ ਟੈਕਸ ਚੋਰੀ ਅਤੇ ਹੋਰ ਮਾਮਲਿਆਂ 'ਚ ਟੈਲੀਕਾਮ, ਫਿਨਟੈਕ ਅਤੇ ਨਿਰਮਾਣ 'ਚ ਲੱਗੀਆਂ ਅੱਧੀ ਦਰਜਨ ਚੀਨੀ ਕੰਪਨੀਆਂ 'ਤੇ ਛਾਪੇਮਾਰੀ ਕੀਤੀ ਸੀ।