ਨਵੀਂ ਦਿੱਲੀ: ਮੋਦੀ ਸਰਕਾਰ ਦੇ ਕਾਰਜਕਾਲ ਨੂੰ 7 ਸਾਲ ਪੂਰੇ ਹੋ ਗਏ ਹਨ।ਹਾਲਹੀ ਦੇ ਵਿੱਚ ਮੋਦੀ ਕੈਬਨਿਟ ਵਿੱਚ ਵਿਸਥਾਰ ਕੀਤਾ ਗਿਆ ਹੈ ਅਤੇ 43 ਨਵੇਂ ਮੰਤਰੀਆਂ ਨੇ ਮੋਦੀ ਕੈਬਨਿਟ ਵਿੱਚ ਸਹੁੰ ਚੁੱਕੀ ਹੈ।ਪਰ ਇਸ ਵਿਚਾਲੇ ਪੋਲ ਰਾਇਟਸ ਗਰੁਪ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫੋਰਮਸ ( ADR ) ਦੀ ਇੱਕ ਰਿਪੋਰਟ ਨੇ ਵੱਡਾ ਖੁਲਾਸਾ ਕੀਤਾ ਹੈ।ਮੋਦੀ ਕੈਬਨਿਟ ਦੇ 78 ਮੰਤਰੀਆਂ ਵਿੱਚ 42 ਫੀਸਦ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਨ੍ਹਾਂ ਵਿੱਚੋਂ ਵੀ ਚਾਰ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਹੈ।
15 ਨਵੇਂ ਕੈਬਨਿਟ ਮੰਤਰੀ ਅਤੇ 28 ਰਾਜ ਮੰਤਰੀਆਂ ਨੇ ਬੁੱਧਵਾਰ ਨੂੰ ਮੋਦੀ ਕੈਬਨਿਟ ਵਿੱਚ ਸ਼ਾਮਲ ਹੋਣ ਲਈ ਸਹੁੰ ਚੁੱਕੀ ਸੀ।ਜਿਸ ਨਾਲ ਮੋਦੀ ਕੈਬਨਿਟ ਵਿੱਚ ਮੰਤਰੀਆਂ ਦੀ ਕੁੱਲ੍ਹ ਗਿਣਤੀ 78 ਹੋ ਗਈ ਹੈ।ਪੜਤਾਲ ਵਿੱਚ ਪਤਾ ਲੱਗਾ ਹੈ ਕਿ 42 ਫੀਸਦ ਯਾਨੀ 33 ਮੰਤਰੀ ਅਪਰਾਧਿਕ ਮਾਮਲਿਆਂ ਵਿੱਚ ਘਿਰੇ ਹੋਏ ਹਨ।ADR ਨੇ ਆਪਣੇ ਚੋਣ ਹਲਫਨਾਮੇ ਦਾ ਹਵਾਲਾ ਦਿੰਦੇ ਹੋਏ ਆਪਣੀ ਰਿਪੋਰਟ ਵਿੱਚ ਕਿਹਾ ਹੈ।
24 ਜਾਂ 31 ਫੀਸਦ ਮੰਤਰੀ ਗੰਭੀਰ ਅਪਰਾਧਾਂ ਦੇ ਇਲਜ਼ਾਮਾਂ ਨਾਲ ਘਿਰੇ ਹੋਏ ਹਨ।ਜਿਨ੍ਹਾਂ ਤੇ ਕਤਲ, ਇਰਾਦਾ ਕਤਲ ਅਤੇ ਚੋਰੀ ਦੇ ਮੁਕੱਦਮੇ ਦਰਜ ਹਨ।
ਨਿਸਿਥ ਪਰਾਮਾਨਿਕ ਜੋ ਕਿ ਕੂਚ ਬੇਹਾਰ ਹਲਕੇ ਤੋਂ ਗ੍ਰਹਿ ਰਾਜ ਮੰਤਰੀ ਨਿਯੁਕਤ ਕੀਤੇ ਗਏ ਹਨ ਤੇ (IPC Section-302) ਦੇ ਤਹਿਤ ਕਤਲ ਦਾ ਕੇਸ ਦਰਜ ਹੈ।35 ਸਾਲਾ ਮੰਤਰੀ ਕੈਬਨਿਟ ਵਿੱਚ ਸਭ ਤੋਂ ਘੱਟ ਉਮਰ ਦੇ ਮੰਤਰੀ ਵੀ ਹਨ।ਚਾਰ ਮੰਤਰੀਆਂ ਖਿਲਾਫ ਇਰਾਦਾ ਕਤਲ (IPC section-307) ਦਾ ਮਾਮਲਾ ਦਰਜ ਹੈ।
ਇਨ੍ਹਾਂ ਵਿੱਚ ਜੌਨ ਬਾਰਲਾ, ਪਰਾਮਾਨਿਕ, ਪੰਕਜ ਚੌਧਰੀ ਅਤੇ ਵੀ ਮੁਰਲੀਧਰਨ ਸ਼ਾਮਲ ਹਨ।ਇਸ ਤੋਂ ਇਲਾਵਾ 70 ਮੰਤਰੀ ਯਾਨੀ 90 ਫੀਸਦ ਕਰੋੜਪਤੀ ਹਨ ਅਤੇ ਮੰਤਰੀਆਂ ਦੀ ਔਸਤਨ ਜਾਏਦਾਦ 16.24 ਕਰੋੜ ਹੈ।ਚਾਰ ਮੰਤਰੀਆਂ ਦੀ ਜਾਏਦਾਦ 50 ਕਰੋੜ ਤੋਂ ਵੱਧ ਹੈ।ਜਿਸ ਵਿੱਚ ਜੋਤੀਰਾਦਿਤਿਆ ਸਿੰਦਿਆ, ਪੀਯੂਸ਼ ਗੋਇਲ, ਨਰਾਇਣ ਤਾਤੂ ਰਾਣੇ ਅਤੇ ਰਾਜੀਵ ਚੰਦਰਸ਼ੇਖਰ ਸ਼ਾਮਲ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ