Jammu-Kashmir 5 Earthquakes: ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਪਿਛਲੇ 24 ਘੰਟਿਆਂ 'ਚ ਪੰਜ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 4.5 ਸੀ। ਜੰਮੂ-ਕਸ਼ਮੀਰ 'ਚ ਸ਼ਨੀਵਾਰ (17 ਜੂਨ) ਨੂੰ ਦੁਪਹਿਰ 2:30 ਵਜੇ ਪਹਿਲਾ ਭੂਚਾਲ ਆਇਆ, ਜਿਸ ਦੀ ਤੀਬਰਤਾ 3.0 ਸੀ। ਦੂਜਾ ਭੂਚਾਲ ਲੇਹ 'ਚ ਮਹਿਸੂਸ ਕੀਤਾ ਗਿਆ, ਜੋ ਸ਼ਨੀਵਾਰ ਰਾਤ ਕਰੀਬ 9.44 ਵਜੇ ਆਇਆ ਅਤੇ ਜਿਸ ਦੀ ਤੀਬਰਤਾ 4.5 ਸੀ। ਤੀਜਾ ਭੂਚਾਲ ਜੰਮੂ-ਕਸ਼ਮੀਰ ਦੇ ਡੋਡਾ ਵਿਖੇ ਭਾਰਤ-ਚੀਨ ਸਰਹੱਦ ਨੇੜੇ ਰਾਤ 9.55 ਵਜੇ ਆਇਆ, ਇਸ ਭੂਚਾਲ ਦੀ ਤੀਬਰਤਾ 4.4 ਸੀ।

ਨੈਸ਼ਨਲ ਸੈਂਟਰ ਫਾਰ ਸਿਸਮੋਲਾਜੀ ਦੇ ਮੁਤਾਬਕ ਉੱਤਰ-ਪੂਰਬੀ ਲੇਹ 'ਚ ਚੌਥਾ ਭੂਚਾਲ ਐਤਵਾਰ ਤੜਕੇ 2.16 ਵਜੇ ਮਹਿਸੂਸ ਕੀਤਾ ਗਿਆ, ਜਿਸ ਦੀ ਤੀਬਰਤਾ 4.1 ਸੀ। ਹਾਲਾਂਕਿ ਭੂਚਾਲ ਤੋਂ ਬਾਅਦ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਇਸ ਤੋਂ ਬਾਅਦ ਐਤਵਾਰ ਤੜਕੇ 3.50 ਵਜੇ ਜੰਮੂ-ਕਸ਼ਮੀਰ ਦੇ ਕਟੜਾ 'ਚ ਪੰਜਵਾਂ ਅਤੇ ਆਖਰੀ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ, ਜਿਸ ਦੀ ਤੀਬਰਤਾ ਫਿਰ 4.1 ਸੀ।

ਇਹ ਵੀ ਪੜ੍ਹੋ: Yoga Day: ਯੋਗ ਦਿਵਸ 'ਤੇ ਅਮਰੀਕਾ 'ਚ ਵਜੇਗਾ PM ਮੋਦੀ ਦਾ ਡੰਕਾ, UN ਪ੍ਰੋਗਰਾਮ 'ਚ 180 ਤੋਂ ਵੱਧ ਦੇਸ਼ਾਂ ਦੇ ਲੋਕ ਲੈਣਗੇ ਹਿੱਸਾ

ਭਾਰਤੀ ਮੌਸਮ ਵਿਭਾਗ ਦੇ ਇੱਕ ਅਧਿਕਾਰੀ ਦੇ ਅਨੁਸਾਰ, ਦੁਪਹਿਰ 2 ਵਜੇ ਆਏ ਭੂਚਾਲ ਦਾ ਕੇਂਦਰ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਦੇ ਨਾਲ ਪਹਾੜੀ ਰਾਮਬਨ ਜ਼ਿਲ੍ਹੇ ਵਿੱਚ ਸੀ। ਭੂਚਾਲ ਦੀ ਡੂੰਘਾਈ ਸਤ੍ਹਾ ਤੋਂ ਪੰਜ ਕਿਲੋਮੀਟਰ ਹੇਠਾਂ 33.31 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 75.19 ਡਿਗਰੀ ਪੂਰਬੀ ਦੇਸ਼ਾਂਤਰ 'ਤੇ ਸੀ।

ਜੰਮੂ-ਕਸ਼ਮੀਰ 'ਚ ਲਗਾਤਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਡੋਡਾ ਜ਼ਿਲ੍ਹੇ ਵਿੱਚ ਪਿਛਲੇ ਪੰਜ ਦਿਨਾਂ ਵਿੱਚ ਇਹ ਸੱਤਵਾਂ ਭੂਚਾਲ ਸੀ। ਇਸ ਦੇ ਨਾਲ ਹੀ ਚੇਨਾਬ ਘਾਟੀ 'ਚ ਅੱਠ ਘੰਟਿਆਂ ਦੇ ਅੰਦਰ 3.0 ਤੀਬਰਤਾ ਅਤੇ 4.4 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਇਹ ਵੀ ਪੜ੍ਹੋ: Weather Today Update: ਦੇਸ਼ 'ਚ ਮੌਸਮ ਦਾ ਟ੍ਰਿਪਲ ਅਟੈਕ! ਦਿੱਲੀ, ਰਾਜਸਥਾਨ 'ਚ ਮੀਂਹ, ਯੂਪੀ-ਬਿਹਾਰ 'ਚ ਪਾਰਾ 40 ਤੋਂ ਪਾਰ, ਜਾਣੋ ਮੌਸਮ ਦੀ ਅਪਡੇਟ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।