ਹਿਸਾਰ: ਹਰਿਆਣਾ ਦੇ ਹਿਸਾਰ-ਦਿੱਲੀ ਰੋਡ ‘ਤੇ ਬਣੇ ਜਿੰਦਲ ਪੁਲ ‘ਤੇ ਬੁੱਧਵਾਰ ਨੂੰ ਦਰਦਾਨਕ ਹਾਦਸਾ ਹੋਇਆ। ਇਸ ਹਾਦਸੇ ‘ਚ ਇੱਕ ਤੇਜ਼ ਰਫਤਾਰ ਕਾਰ ਨੇ ਫੁਟਪਾਥ ‘ਤੇ ਸੁੱਤੇ ਮਜ਼ਦੂਰਾਂ ਨੂੰ ਕੁਚਲ ਦਿੱਤਾ। ਇਸ ‘ਚ 5 ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਇਨ੍ਹਾਂ ‘ਚ 9 ਗੰਭੀਰ ਜ਼ਖ਼ਮੀ ਹੋਏ ਹਨ।



ਪੁਲ ‘ਤੇ ਸੜਕ ਬਣਨ ਦਾ ਕੰਮ ਚਲ ਰਿਹਾ ਸੀ, ਜਿਸ ਕਾਰਨ ਕੰਮ ਤੋਂ ਥੱਕੇ ਮਜ਼ਦੂਰ ਉੱਥੇ ਹੀ ਸੌ ਗਏ। ਵਨ ਵੇਅ ਸੜਕ ਹੋਣ ਕਾਰਨ ਦੋ ਕਾਰਾਂ ਆਪਸ ‘ਚ ਟੱਕਰਾ ਗਈਆਂ ਜਿਸ ਤੋਂ ਬਾਅਦ ਇੱਕ ਕਾਰ ਮਜ਼ਦੂਰਾਂ ‘ਤੇ ਡਿੱਗ ਗਈ। ਮਰਨ ਵਾਲਿਆਂ ‘ਚ ਦੋ ਮਜ਼ਦੂਰ ਤੇ ਤਿੰਨ ਕਾਰ ਸਵਾਰ ਹਨ।



ਇਹ ਹਾਦਸਾ ਦੇਰ ਰਾਤ 2 ਵਜੇ ਦੇ ਕਰੀਬ ਦਾ ਦੱਸਿਆ ਜਾ ਰਿਹਾ ਹੈ। ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਇਸ ਹਾਦਸੇ ਦੀ ਅੱਗੇ ਜਾਂਚ ਕਰ ਰਹੀ ਹੈ।