Bihar Road Accident: ਬਿਹਾਰ ਦੇ ਲਖੀਸਰਾਏ ਦੇ ਹਲਸੀ ਪਿਪਰਾ 'ਚ ਹੋਏ ਸੜਕ ਹਾਦਸੇ 'ਚ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕਾਰ 'ਚ ਸਵਾਰ ਚਾਰ ਲੋਕ ਗੰਭੀਰ ਜ਼ਖਮੀ ਹੋ ਗਏ। ਆਪਣੀ ਜਾਨ ਗੁਆਉਣ ਵਾਲੇ ਛੇ ਵਿਅਕਤੀਆਂ ਵਿੱਚੋਂ ਪੰਜ ਮਰਹੂਮ ਫ਼ਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਰਿਸ਼ਤੇਦਾਰ ਸੀ। ਹਾਦਸੇ ਦਾ ਸ਼ਿਕਾਰ ਹੋਏ ਲੋਕਾਂ 'ਚ ਹਰਿਆਣਾ 'ਚ ਏ.ਡੀ.ਜੀ.ਪੀ ਦੇ ਅਹੁਦੇ 'ਤੇ ਤਾਇਨਾਤ ਸੁਸ਼ਾਂਤ ਦਾ ਜੀਜਾ, ਦੋ ਭਤੀਜੇ ਅਤੇ ਦੋ ਹੋਰ ਰਿਸ਼ਤੇਦਾਰ ਦੱਸੇ ਜਾ ਰਹੇ ਹਨ।
ਹਾਦਸਾ ਕਿਵੇਂ ਵਾਪਰਿਆ
ਜਮੁਈ ਜ਼ਿਲ੍ਹੇ ਦੇ ਪਿੰਡ ਸਾਗਦਾਹਾ ਭੰਡਾਰਾ ਦੇ ਲਾਲਜੀਤ ਸਿੰਘ ਦੀ ਪਤਨੀ ਗੀਤਾ ਦੇਵੀ ਦੀ ਮੌਤ ਹੋ ਗਈ ਸੀ। ਪਰਿਵਾਰ ਦੇ 9 ਮੈਂਬਰ ਅਤੇ ਗੱਡੀ ਦਾ ਡਰਾਈਵਰ ਗੀਤਾ ਦੇਵੀ ਦਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਸੁਮੋ ਗੋਲਡ ਗੱਡੀ ਵਿੱਚ ਆਪਣੇ ਪਿੰਡ ਪਰਤ ਰਹੇ ਸਨ। ਪਿਪਰਾ ਪਿੰਡ ਸਥਿਤ ਅਪਗ੍ਰੇਡ ਮਿਡਲ ਸਕੂਲ ਨੇੜੇ ਉਨ੍ਹਾਂ ਦੀ ਕਾਰ ਸਾਹਮਣੇ ਤੋਂ ਆ ਰਹੇ ਐਲਪੀਜੀ ਨਾਲ ਭਰੇ ਟਰੱਕ ਨਾਲ ਟਕਰਾ ਗਈ।
ਇਸ ਹਾਦਸੇ ਵਿੱਚ ਇਨ੍ਹਾਂ ਲੋਕਾਂ ਦੀ ਜਾਨ ਚਲੀ ਗਈ
ਹਾਦਸੇ ਵਿੱਚ ਗੀਤਾ ਦੇਵੀ ਦੇ ਪਤੀ ਲਾਲਜੀਤ ਸਿੰਘ, ਵੱਡਾ ਪੁੱਤਰ ਅਮਿਤ ਸ਼ੇਖਰ ਉਰਫ਼ ਨੇਮਾਨੀ ਸਿੰਘ, ਛੋਟਾ ਪੁੱਤਰ ਰਾਮਚੰਦਰ ਸਿੰਘ, ਪੁੱਤਰੀ ਬੇਵੀ ਦੇਵੀ, ਭਤੀਜੀ ਅਨੀਤਾ ਦੇਵੀ ਅਤੇ ਡਰਾਈਵਰ ਪ੍ਰੀਤਮ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬਾਕੀ ਚਾਰ ਲੋਕ ਗੰਭੀਰ ਜ਼ਖਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਸਿਕੰਦਰਾ ਦੇ ਹਸਪਤਾਲ ਭੇਜਿਆ ਗਿਆ ਹੈ। ਜ਼ਖਮੀਆਂ 'ਚੋਂ ਦੋ ਨੂੰ ਗੰਭੀਰ ਹਾਲਤ 'ਚ PMCH, ਪਟਨਾ ਰੈਫਰ ਕੀਤਾ ਗਿਆ ਹੈ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ ਹੈ।
ਲਖੀਸਰਾਏ ਦੇ ਐੱਸਪੀ ਸੁਸ਼ੀਲ ਨੇ ਦੱਸਿਆ, ''ਜ਼ਿਲੇ ਦੇ ਹਲਸੀ ਥਾਣਾ ਖੇਤਰ ਦੇ ਪੀਪਰਾ ਪਿੰਡ ਦੇ ਅਪਗ੍ਰੇਡ ਮਿਡਲ ਸਕੂਲ ਨੇੜੇ NH 333 'ਤੇ ਮੰਗਲਵਾਰ ਸਵੇਰੇ ਇਕ ਟਰੱਕ ਅਤੇ ਸੂਮੋ ਗੋਲਡ ਗੱਡੀ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ, ਜਿਸ 'ਚ ਅੱਧਾ ਦਰਜਨ ਲੋਕ ਮਾਰੇ ਗਏ। ਟਾਟਾ ਸੂਮੋ 'ਚ ਸਵਾਰ 10 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 4 ਗੰਭੀਰ ਜ਼ਖਮੀ ਹੋ ਗਏ।''
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ