ਮੁੰਬਈ: ਦੇਸ਼ ਦੀ ਆਰਥਕ ਰਾਜਧਾਨੀ ਤੋਂ ਦੂਜੇ ਦੇਸ਼ਾਂ ਨੂੰ ਉਡਾਰੀ ਮਾਰਨ ਵਾਲੇ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਏਅਰਪੋਰਟ 'ਤੇ 30 ਮਾਰਚ ਤਕ ਮੁਰੰਮਤ ਕਾਰਜ ਕੀਤੇ ਜਾਣੇ ਹਨ, ਜਿਸ ਕਰਕੇ ਤਕਰੀਬਨ 5,000 ਉਡਾਣਾਂ ਪ੍ਰਭਾਵਿਤ ਹੋਣਗੀਆਂ। ਮੁਰੰਮਤ ਕਾਰਨ ਵੱਡੀ ਗਿਣਤੀ ਵਿੱਚ ਲੋਕ ਤੇ ਫ਼ਿਲਮੀ ਸਿਤਾਰੇ ਪ੍ਰਭਾਵਿਤ ਹੋ ਸਕਦੇ ਹਨ।


ਇਸ ਵਕਫੇ ਦੌਰਾਨ ਹਫ਼ਤੇ ਵਿੱਚ ਤਿੰਨ ਦਿਨ ਹਵਾਈ ਅੱਡਾ ਬੰਦ ਰੱਖਿਆ ਜਾਵੇਗਾ, ਜਿਸ ਕਰਕੇ ਉਸ ਦਿਨ ਵਾਲੀਆਂ ਉਡਾਣਾਂ ਜਾਂ ਤਾਂ ਰੱਦ ਕੀਤੀਆਂ ਜਾਣਗੀਆਂ ਜਾਂ ਉਨ੍ਹਾਂ ਦਾ ਸਮਾਂ ਬਦਲਿਆ ਜਾਵੇਗਾ। ਹਵਾਈ ਅੱਡੇ 'ਤੇ ਹਰ ਮੰਗਲਵਾਰ ਵੀਰਵਾਰ ਤੇ ਸ਼ਨੀਵਾਰ ਵਾਲੇ ਦਿਨ ਮੁਰੰਮਤ ਕੀਤੀ ਜਾਵੇਗੀ।

ਇਸ ਦੌਰਾਨ ਦੋ ਹਵਾਈ ਪੱਟੀਆਂ ਦੀ ਮੁਰੰਮਤ ਕੀਤੀ ਜਾਵੇਗੀ। ਜਿਹੜੀਆਂ ਫਲਾਈਟਸ ਸਵੇਰੇ 11 ਵਜੇ ਤੋਂ ਬਾਅਦ ਉੱਡਣੀਆਂ ਜਾਂ ਉੱਤਰਨੀਆਂ ਹਨ, ਉਨ੍ਹਾਂ ਨੂੰ ਰੱਦ ਕੀਤਾ ਜਾਵੇਗਾ ਜਾਂ ਸਮਾਂ ਤੇ ਰੂਟ ਵੀ ਬਲਦਿਆ ਜਾ ਸਕਦਾ ਹੈ। ਹਰ ਉਡਾਣ ਬਾਰੇ ਵੱਖਰੇ ਤੌਰ 'ਤੇ ਜਾਣਕਾਰੀ ਜਾਰੀ ਕੀਤੀ ਜਾਵੇਗੀ, ਜਿਸ ਬਾਰੇ ਮੁਸਾਫਰ ਆਪੋ-ਆਪਣੀ ਏਅਰਲਾਈਨਜ਼ ਦੀ ਵੈੱਬਸਾਈਟ ਤੋਂ ਜਾਣਕਾਰੀ ਲੈ ਸਕਦੇ ਹਨ।