ਅੰਮ੍ਰਿਤਸਰ: ਸਸਤੀ ਘਰੇਲੂ ਉਡਾਣ ਉਪਲੱਬਧ ਕਰਵਾਉਣ ਵਾਲੀ ਫ਼ਲਾਈਟ ਪ੍ਰੋਵਾਈਡਰ ਗੋ ਫਸਟ ਏਅਰਵੇਜ਼ ਹੁਣ ਗੋਲਡਨ ਸਿਟੀ ਅੰਮ੍ਰਿਤਸਰ ਤੋਂ ਆਪਣੀਆਂ ਉਡਾਣਾਂ ਸ਼ੁਰੂ ਕਰੇਗੀ। ਫਿਲਹਾਲ ਇਹ ਏਅਰਵੇਜ਼ ਅੰਮ੍ਰਿਤਸਰ ਨੂੰ ਤਿੰਨ ਸ਼ਹਿਰਾਂ ਸ੍ਰੀਨਗਰ, ਨਵੀਂ ਦਿੱਲੀ ਤੇ ਮੁੰਬਈ ਨਾਲ ਜੋੜੇਗਾ। ਇਸ ਸਬੰਧੀ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੇ ਨਾਲ ਹੀ ਗੋ ਫਸਟ ਏਅਰਵੇਜ਼ ਨੇ ਇਨ੍ਹਾਂ ਤਿੰਨਾਂ ਸ਼ਹਿਰਾਂ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਏਅਰਵੇਜ਼ 11 ਨਵੰਬਰ ਤੋਂ ਆਪਣੀਆਂ ਪਹਿਲੀ 6 ਉਡਾਣਾਂ ਰਵਾਨਾ ਕਰੇਗੀ। ਇਨ੍ਹਾਂ ਵਿੱਚੋਂ 1 ਉਡਾਣ ਸ੍ਰੀਨਗਰ ਲਈ, 2 ਮੁੰਬਈ ਲਈ ਅਤੇ 3 ਦਿੱਲੀ ਲਈ ਰਵਾਨਾ ਹੋਵੇਗੀ।


ਅੰਮ੍ਰਿਤਸਰ-ਸ਼੍ਰੀਨਗਰ ਲਈ ਫਲਾਈਟ ਕਿੰਨੇ ਵਜੇ ਉਡਾਣ ਭਰੇਗੀ?


ਅੰਮ੍ਰਿਤਸਰ ਤੋਂ ਸ੍ਰੀਨਗਰ ਲਈ 'ਗੋ ਫਾਸਟ' ਦੀ ਫਲਾਈਟ ਦੁਪਹਿਰ 12.10 ਵਜੇ ਉਡਾਣ ਭਰੇਗੀ ਤੇ ਦੁਪਹਿਰ 1 ਵਜੇ ਸ੍ਰੀਨਗਰ ਪਹੁੰਚੇਗੀ। ਇਸੇ ਤਰ੍ਹਾਂ ਸ੍ਰੀਨਗਰ ਤੋਂ ਫਲਾਈਟ 1.50 ਵਜੇ ਉਡਾਣ ਭਰੇਗੀ ਤੇ 2.25 ਵਜੇ ਅੰਮ੍ਰਿਤਸਰ ਪਹੁੰਚੇਗੀ, ਜਦਕਿ ਅੰਮ੍ਰਿਤਸਰ ਤੋਂ ਮੁੰਬਈ ਦੀ ਉਡਾਣ ਟੇਕ ਆਫ਼ ਸਵੇਰੇ 11.30 ਵਜੇ ਕਰੇਗੀ ਤੇ 2 ਵਜੇ ਮੁੰਬਈ 'ਚ ਲੈਂਡ ਕਰੇਗੀ। ਮੁੰਬਈ ਤੋਂ ਸ਼ਾਮ .45 ਵਜੇ ਫ਼ਲਾਈਟ ਉਡਾਣ ਭਰੇਗੀ ਤੇ ਰਾਤ 8.15 ਵਜੇ ਅੰਮ੍ਰਿਤਰਸਰ ਪਹੁੰਚੇਗੀ। ਰਾਤ 8.45 ਵਜੇ ਫ਼ਲਾਈਟ ਅੰਮ੍ਰਿਤਸਰ ਤੋਂ ਉਡਾਨ ਭਰੇਗੀ ਤੇ ਰਾਤ 11.15 ਵਜੇ ਮੁੰਬਈ ਪਹੁੰਚੇਗੀ।


ਅੰਮ੍ਰਿਤਸਰ ਤੋਂ ਦਿੱਲੀ ਦੀ ਫਲਾਈਟ ਕਿੰਨੇ ਵਜੇ ਉਡਾਣ ਭਰੇਗੀ?


ਅੰਮ੍ਰਿਤਸਰ ਤੋਂ ਦਿੱਲੀ ਦੀ ਫਲਾਈਟ 3 ਵਾਰ ਉਡਾਣ ਭਰੇਗੀ। ਇਹ ਫਲਾਈਟ ਦਿੱਲੀ ਤੋਂ ਸਵੇਰੇ 5.30 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 6.30 ਵਜੇ ਅੰਮ੍ਰਿਤਸਰ ਪਹੁੰਚੇਗੀ। ਇਹ ਫਲਾਈਟ ਅੰਮ੍ਰਿਤਸਰ ਤੋਂ ਦਿੱਲੀ ਲਈ ਸਵੇਰੇ 7 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 8 ਵਜੇ ਪਹੁੰਚੇਗੀ। ਇਹ ਫਲਾਈਟ ਦੁਬਾਰਾ ਸਵੇਰੇ 10.30 ਵਜੇ ਅੰਮ੍ਰਿਤਸਰ ਲਈ ਉਡਾਣ ਭਰੇਗੀ ਤੇ ਸਵੇਰੇ 11.40 ਵਜੇ ਅੰਮ੍ਰਿਤਸਰ ਪਹੁੰਚੇਗੀ।


ਅੰਮ੍ਰਿਤਸਰ ਤੋਂ ਇਹ ਫਲਾਈਟ ਬਾਅਦ ਦੁਪਹਿਰ 3 ਵਜੇ ਉਡਾਣ ਭਰੇਗੀ ਅਤੇ ਸ਼ਾਮ 4.10 ਵਜੇ ਦਿੱਲੀ ਪਹੁੰਚੇਗੀ। ਦਿੱਲੀ ਤੋਂ ਇਹ ਫਲਾਈਟ ਸਵੇਰੇ 8.45 'ਤੇ ਰਵਾਨਾ ਹੋਵੇਗੀ ਅਤੇ ਰਾਤ 9.45 'ਤੇ ਅੰਮ੍ਰਿਤਸਰ ਪਹੁੰਚੇਗੀ। ਅੰਮ੍ਰਿਤਸਰ ਤੋਂ ਦਿਨ ਦੀ ਆਖਰੀ ਉਡਾਣ ਰਾਤ 10.15 ਵਜੇ ਹੋਵੇਗੀ ਤੇ ਇਹ ਉਡਾਣ 11.15 ਵਜੇ ਦਿੱਲੀ ਲੈਂਡ ਕਰੇਗੀ।


ਇਹ ਵੀ ਪੜ੍ਹੋ: Farmers Clash in Ferozepur: ਫਿਰੋਜ਼ਪੁਰ 'ਚ ਅਕਾਲੀ ਲੀਡਰ ਕਰਨਾ ਚਾਹੁੰਦੇ ਸੀ ਲਖੀਮਪੁਰ ਖੀਰੀ ਵਰਗਾ ਕਾਂਡ: ਕਿਸਾਨਾਂ ਲੀਡਰਾਂ ਨੇ ਲਾਏ ਗੰਭੀਰ ਇਲਜ਼ਾਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904