ਸੋਨੀਪਤ: ਪਿੰਡ ਹਲਾਲਪੁਰ ਵਿੱਚ ਕੁਸ਼ਤੀ ਖਿਡਾਰਨ ਨਿਸ਼ਾ ਦਾ ਕੁਝ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।ਇਸ ਦੌਰਾਨ ਨਿਸ਼ਾ ਦੇ ਭਰਾ ਅਤੇ ਉਸਦੀ ਮਾਂ ਨੂੰ ਵੀ ਗੋਲੀ ਲੱਗੀ ਹੈ।ਨਿਸ਼ਾ ਅਤੇ ਉਸਦੇ ਭਰਾ ਦੀ ਗੋਲੀ ਲੱਗਣ ਮਗਰੋਂ ਮੌਤ ਹੋ ਗਈ ਹੈ, ਜਦਕਿ ਉਸਦੀ ਮਾਂ ਗੰਭੀਰ ਜ਼ਖਮੀ ਹੈ। ਮੀਡੀਆ ਵਿੱਚ ਇਹ ਵੀ ਅਫਵਾਹ ਸੀ ਕਿ ਨਿਸ਼ਾ ਦਾਹੀਆ ਦਾ ਕਤਲ ਹੋਇਆ ਹੈ, ਪਰ ਰੈਸਲਿੰਗ ਫੈਡਰੇਸ਼ਨ ਨੇ ਇਸ ਸਬੰਧੀ ਇੱਕ ਵੀਡੀਆ ਜਾਰੀ ਕਰ ਸਪਸ਼ੱਟ ਕਰ ਦਿੱਤਾ ਹੈ ਕਿ ਇਹ ਨਿਸ਼ਾ ਦਾਹੀਆ ਨਹੀਂ ਕਿਸੇ ਹੋਰ ਨਿਸ਼ਾ ਦਾ ਕਤਲ ਹੋਇਆ ਹੈ।



ਹਲਾਲਪੁਰ ਪਿੰਡ ਵਿੱਚ ਪਹਿਲਵਾਨ ਸੁਸ਼ੀਲ ਕੁਮਾਰ ਦੇ ਨਾਮ ਦੀ ਅਕੈਡਮੀ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ।ਫਿਲਹਾਲ ਇਸ ਕਤਲ ਦੇ ਪਿੱਛੇ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ।ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।ਖਰਖੋਦਾ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਲਗੀ ਹੋਈ ਹੈ।