ਗ੍ਰੇਟਰ ਨੋਇਡਾ: ਅੱਜ ਕੱਲ੍ਹ ਉੱਤਰੀ ਭਾਰਤ ‘ਚ ਠੰਡ ਦਾ ਕਹਿਰ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਜਿਸ ਕਰਕੇ ਧੁੰਦ ਵੀ ਹੋ ਰਹੀ ਹੈ ਅਤੇ ਆਵਾਜਾਈ ਕਾਫੀ ਪ੍ਰਭਾਵਿੱਤ ਹੋ ਰਹੀ ਹੈ। ਇਸ ਦੇ ਨਾਲ ਹੀ ਵਿਜ਼ੀਬਿਲਟੀ ਘੱਟ ਹੋਣ ਕਾਰਨ ਸੜਕ ਹਾਦਸੇ ਵੀ ਵੱਧ ਗਏ ਹਨ। ਸੰਘਣੀ ਧੁੰਦ ਅਤੇ ਤੇਜ਼ ਰਫ਼ਤਾਰ ਕਰਕੇ ਗ੍ਰੇਟਰ ਨੋਇਡਾ ‘ਚ ਇੱਕ ਕਾਰ ਨਹਿਰ ‘ਚ ਡਿੱਗ ਗਈ। ਜਿਸ ‘ਚ ਇੱਕ ਹੀ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤ ਹੋ ਗਈ।
ਇਸ ਹਾਦਸੇ ‘ਚ ਹੋਰ ਪੰਜ ਲੋਕ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਸਦੇ ਦੇ ਸਮੇਂ ਕਾਰ ‘ਚ ਇੱਕ ਹੀ ਪਰਿਵਾਰ ਦੇ 11 ਲੋਕ ਸਵਾਰ ਦੀ। ਜੋ ਸੰਭਲ ਤੋਂ ਦਿੱਲੀ ਜਾ ਰਹੇ ਸੀ। ਹਾਦਸੇ ਦਾ ਸ਼ਿਕਾਰ 11 ਲੋਕਾਂ ਨੂੰ ਜਦੋਂ ਹਸਪਤਾਲ ਲੈ ਜਾਂਦਾ ਗਿਆ ਤਾਂ ਡਾਕਟਰਾਂ ਨੇ ਛੇ ਲੋਕਾਂ ਨੂੰ ਮ੍ਰਿਤ ਐਲਾਨ ਦਿੱਤਾ। ਜਦਕਿ ਬਾਕਿਆਂ ਦਾ ਇਲਾਜ਼ ਅਜੇ ਹਸਪਤਾਲ ‘ਚ ਹੀ ਚਲ ਰਿਹਾ ਹੈ।
ਸ਼ੁਰੂਆਤੀ ਜਾਂਚ ‘ਚ ਪਤਾ ਲੱਗਿਆ ਕਿ ਇਹ ਹਾਦਸਾ ਸੰਘਣੀ ਧੁੰਦ ਕਰਕੇ ਹੋਇਆ ਹੈ। ਜਦਕਿ ਪੁਲਿਸ ਆਪਣੇ ਵੱਲੋਂ ਜਾਂਚ ਕਰ ਰਹੀ ਹੈ।