ਨਵੀਂ ਦਿੱਲੀ: ਪੱਛਮੀ ਦਿੱਲੀ ਦੇ ਮੋਤੂ ਨਗਰ ਇਲਾਕੇ ‘ਚ ਵੀਰਵਾਰ ਰਾਤ ਕਰੀਬ ਪੌਨੇ ਨੌ ਵਜੇ ਇੱਕ ਫੈਕਟਰੀ ‘ਚ ਐਲਪੀਜੀ ਸਲੰਡਰ ਫੱਟ ਹਿਆ। ਜਿਸ ਨਾਲ ਇਮਾਰਤ ਦੀ ਛੱਟ ਗਿਰ ਗਈ। ਹਾਦਸੇ ‘ਚ ਪੰਜ ਸਾਲ ਦੇ ਬੱਚੇ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ‘ਚ ਫੈਕਟਰੀ ਮਾਲਕ ਸਮੇਤ ਅੱਠ ਲੋਕ ਜ਼ਖ਼ਮੀ ਵੀ ਹੋਏ ਹਨ ਜਿਨ੍ਹਾਂ ‘ਚ ਚਾਰ ਦੀ ਹਾਲਤ ਗੰਭੀਰ ਹੈ।
ਡੀਸੀਪੀ ਮੋਨਿਕਾ ਭਾਰਦਵਾਜ ਦਾ ਕਹਿਣਾ ਹੈ ਕਿ ਘਟਨਾ ਸੁਦਰਸ਼ਨ ਪਾਰਕ ਇਲਾਕੇ ਦੀ ਹੈ। ਮਲਬੇ ‘ਚ 15 ਲੋਕਾਂ ਨੂੰ ਬਾਹਰ ਕੱਢ੍ਹ ਭੀਕਸ਼ੂ ਹਸਪਤਾਲ ‘ਚ ਭਰਤੀ ਕੀਤਾ ਗਿਆ ਸੀ। ਜਿੱਥੇ ਡਾਕਟਰਾਂ ਨੇ ਸੱਤ ਨੂੰ ਮ੍ਰਿਤ ਐਲਾਨ ਕਰ ਦਿੱਤਾ ਸੀ। ਗੰਭੀਰ ਜ਼ਖ਼ਮੀ ਹੋਏ 4 ਲੋਕਾਂ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਰੈਫਰ ਕੀਤਾ ਗਿਆ।
ਫੈਕਟਰੀ ‘ਚ ਸੀਲਿੰਗ ਫੈਨ ‘ਤੇ ਪੈਂਟ ਕਰਨ ਦਾ ਕੰਮ ਹੁੰਦਾ ਸੀ। ਇਸ ਦੇ ਨਾਲ ਹੀ ਫੈਕਟਰੀ ‘ਚ ਇੱਕ ਹੀ ਦਰਵਾਜਾ ਸੀ। ਅਜਿਹੇ ‘ਚ ਲੋਕਾਂ ਨੂੰ ਫੈਕਟਰੀ ਚੋਂ ਬਾਹਰ ਨਿਕਲ ਦਾ ਮੌਕਾ ਨਹੀਂ ਮਿਲਿਆ ਅਤੇ ਫੈਕਟਰੀ ‘ਚ ਅੱਗ ਬੁਝਾਉਣ ਦੇ ਵੀ ਪੁਖਤਾ ਇੰਤਜ਼ਾਮ ਨਹੀਂ ਸੀ।