ਮੁੰਬਈ: ਸਾਈਬਰ ਕ੍ਰਾਈਮ ਨੇ ਕਾਰੋਬਾਰੀਆਂ ਦੀ ਨੀਂਦ ਉੱਡਾ ਰੱਖੀ ਹੈ। ਮਾਹਿਮ ਦੇ ਕਾਰੋਬਾਰੀ ਦੇ ਅਕਾਉਂਟ ਤੋਂ ਰਾਤੋਂ ਰਾਤ ਇੱਕ ਕਰੋੜ 86 ਲੱਖ ਕਰੋੜ ਰੁਪਏ ਗਾਇਬ ਹੋ ਗਏ ਹਨ। ਸਾੲਬਿਰ ਅਪਰਾਧੀਆਂ ਨੇ ਵਪਾਰੀ ਦੇ ਫੋਨ ਨੰਬਰ ਨੂੰ ਸਿਮ ਸਵੈਪ ਕਰ ਉਸ ਦੇ ਅਕਾਉਂਟ ਤੋਂ ਕਰੋੜਾਂ ਰੁਪਏ ਉੱਡਾ ਲਏ।


27 ਦਸੰਬਰ ਦੀ ਰਾਤ ਮੁੰਬਈ ਦੇ ਇਸ ਵਪਾਰੀ ਨੂੰ 6 ਮਿਸ ਕਾਲ ਆਏ। ਜਿਨ੍ਹਾਂ ‘ਚ 2 ਨੰਬਰ ਯੂਕੇ, 2 ਇੰਡੀਆ ਅਤੇ 2 ਬਿਨਾ ਨਾਮ ਦੇ ਸੀ। ਸਵੇਰ ਜਦੋਂ ਕਾਰੋਬਾਰੀ ਉੱਠੀਆ ਤਾਂ ਹੈਰਾਨ ਹੋ ਗਿਆ ਕਿਉਂਕਿ ਉਸ ਦਾ ਸਿਮ ਡਿਐਕਟੀਵੈਟ ਹੋ ਗਿਆ ਸੀ। ਇਸ ਤੋਂ ਬਾਅਦ ੳੇੁਸ ਨੇ ਸਰਵੀਸ ਪ੍ਰੋਵਾਈਡਰ ਨੂੰ ਕਾਲ ਕੀਤੀ ਅਤੇ ਆਪਣਾ ਨੰਬਰ ਅੇਕਟੀਵੈਟ ਕਰਨ ਦੀ ਰਿਕਵੈਸਟ ਪਾਈ।

ਇਸ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਕਿਸੇ ਨੇ ਉਸ ਦੇ ਬੈਂਕ ਅਕਾਉਂਟ ਤੋਂ 1.86 ਕਰੋੜ ਰੁਪਏ ਉੱਡਾ ਲਏ ਹਨ। ਬੈਂਕ ਨੇ ਦੱਸਿਆ ਕਿ ਇਹ ਰੁਪਏ ਦੇਸ਼ ਦੇ ਹੀ 14 ਅਕਾਉਂਟ ‘ਚ ਟ੍ਰਾਂਸਫਰ ਹੋਏ ਹਨ ਅਤੇ 14 ਅਕਾਉਂਟ ਤੋਂ 28 ਥਾਂਵਾਂ ‘ਤੇ ਟ੍ਰਾਂਜੇਕਸ਼ਨ ਹੋਈ ਹੈ। ਬੈਂਕ ਸਿਰਫ 20 ਲੱਖ ਰੁਪਏ ਹੀ ਰਿਕਵਰ ਕਰ ਸਕਿਆ ਹੈ।

ਬੀਕੇਸੀ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ‘ਚ ਇਸ ਦੀ ਐਫਆਈਆਰ ਦਰਜ ਕਰ ਲਈ ਹੈ ਅਤੇ ਕਾਰੋਬਾਰੀ ਨੂੰ ਇਸ ਦੀ ਕਿਸੇ ‘ਤੇ ਸ਼ੱਕ ਨਹੀਂ ਹੈ। ਅਜਿਹੇ ਅਪਰਾਧੀ ਫਰਜ਼ੀਵਾੜਾ ਕਰ ਸ਼ਿਕਾਰ ਦਾ ਦੂਜਾ ਸਿਮ ਕਾਰਡ ਬਣਾ ਕੇ ਓਟੀਪੀ ਦਾ ਇਸਤੇਮਾਲ ਕਰਦੇ ਹਨ।