ਮੁਜ਼ੱਫਰਪੁਰ : ਬਿਹਾਰ ਦੇ ਮੁਜ਼ੱਫਰਪੁਰ 'ਚ ਐਤਵਾਰ ਸਵੇਰੇ ਬੁਆਇਲਰ ਧਮਾਕੇ 'ਚ 7 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 7 ਮਜ਼ਦੂਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ SKMCH 'ਚ ਭਰਤੀ ਕਰਵਾਇਆ ਗਿਆ ਹੈ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਨੇੜੇ ਦੀਆਂ ਫੈਕਟਰੀਆਂ ਨੂੰ ਵੀ ਨੁਕਸਾਨ ਪਹੁੰਚਿਆ। ਨਾਲ ਲੱਗਦੀ ਚੂੜਾ ਅਤੇ ਆਟਾ ਫੈਕਟਰੀ ਵੀ ਨੁਕਸਾਨੀ ਗਈ। ਇਸ ਦੇ ਅੰਦਰ ਕੰਮ ਕਰ ਰਹੇ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਹੈ। ਇਹ ਘਟਨਾ ਸਵੇਰੇ ਕਰੀਬ 10 ਵਜੇ ਦੀ ਦੱਸੀ ਜਾ ਰਹੀ ਹੈ।

 

ਇਧਰ ਸੂਚਨਾ ਮਿਲਦੇ ਹੀ ਮੁਜ਼ੱਫਰਪੁਰ ਦੇ ਐਸਐਸਪੀ ਜਯੰਤਕਾਂਤ ਟੀਮ ਫੋਰਸ ਨਾਲ ਪਹੁੰਚ ਗਏ। ਬਚਾਅ ਕਾਰਜ ਜਾਰੀ ਹਨ। ਮ੍ਰਿਤਕਾਂ ਅਤੇ ਜ਼ਖਮੀਆਂ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਘਟਨਾ ਦੇ ਕਾਰਨਾਂ ਦਾ ਵੀ ਪਤਾ ਨਹੀਂ ਲੱਗ ਸਕਿਆ। ਦੱਸ ਦੇਈਏ ਕਿ ਬੇਲਾ ਥਾਣੇ ਦੇ ਅਧੀਨ ਪੈਂਦੇ ਬੇਲਾ ਫੇਜ਼-2 ਵਿੱਚ ਇਹ ਨੂਡਲਜ਼ ਫੈਕਟਰੀ ਹੈ। ਫਿਲਹਾਲ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਗੁਆਂਢੀਆਂ ਦਾ ਕਹਿਣਾ ਹੈ ਕਿ ਧਮਾਕਾ ਬਹੁਤ ਜ਼ਬਰਦਸਤ ਸੀ। ਇਸ ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਘਰਾਂ ਤੋਂ ਬਾਹਰ ਆ ਗਏ।

 

ਮੁਜ਼ੱਫਰਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਪ੍ਰਣਵ ਕੁਮਾਰ ਨੇ ਦੱਸਿਆ ਕਿ ਬਾਇਲਰ ਫਟ ਗਿਆ ਹੈ। ਇਹ ਕਿਸ ਦੀ ਫੈਕਟਰੀ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਜੋ ਜ਼ਖਮੀ ਹੋਏ ਹਨ, ਉਨ੍ਹਾਂ ਦਾ SKMCH 'ਚ ਬਿਹਤਰ ਇਲਾਜ ਕਰਵਾਇਆ ਜਾ ਰਿਹਾ ਹੈ। ਬੁਆਇਲਰ ਫਟਣ ਤੋਂ ਬਾਅਦ ਕੁਝ ਹਿੱਸਿਆਂ ਨੇ ਹੋਰ ਫੈਕਟਰੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਮੁਹੰਮਦ ਆਬਿਦ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਘਟਨਾ ਅਜਿਹੀ ਹੈ ਕਿ ਕਿਸੇ ਦਾ ਸਿਰ ਗਾਇਬ ਹੈ ਤਾਂ ਕਿਸੇ ਦੀ ਲਾਸ਼ ਨਹੀਂ ਹੈ। ਅਜੇ ਵੀ ਚਾਰ ਤੋਂ ਪੰਜ ਲਾਸ਼ਾਂ ਮਲਬੇ ਹੇਠ ਦੱਬੀਆਂ ਹੋਈਆਂ ਹਨ। ਜੇਸੀਬੀ ਆ ਰਹੀ ਹੈ, ਜਿਸ ਤੋਂ ਬਾਅਦ ਮਲਬਾ ਹਟਾ ਕੇ ਲਾਸ਼ ਨੂੰ ਬਾਹਰ ਕੱਢਿਆ ਜਾਵੇਗਾ।

 

ਠੰਢ ਕਾਰਨ ਫੈਕਟਰੀ ਵਿੱਚ ਮਜ਼ਦੂਰ ਘੱਟ ਸਨ

ਦੱਸਿਆ ਜਾ ਰਿਹਾ ਹੈ ਕਿ ਨੂਡਲਜ਼ ਫੈਕਟਰੀ ਵਿੱਚ ਠੰਢ ਕਾਰਨ ਮਜ਼ਦੂਰਾਂ ਦੀ ਗਿਣਤੀ ਘੱਟ ਸੀ। ਅੱਜ ਸਵੇਰੇ ਕਰੀਬ 50 ਤੋਂ 60 ਲੋਕ ਫੈਕਟਰੀ ਵਿੱਚ ਕੰਮ ਕਰ ਰਹੇ ਸਨ। ਜੇਕਰ ਠੰਡ ਨਾ ਹੁੰਦੀ ਤਾਂ 300 ਦੇ ਕਰੀਬ ਮਜ਼ਦੂਰ ਕੰਮ ਕਰ ਲੈਂਦੇ।


ਇਹ ਵੀ ਪੜ੍ਹੋ : Salman Khan Picture : ਸੱਪ ਦੇ ਡੰਗਣ ਤੋਂ ਬਾਅਦ ਕਿਵੇਂ ਸੀ ਸਲਮਾਨ ਖਾਨ ਦੀ ਹਾਲਤ, ਹਸਪਤਾਲ ਤੋਂ ਸਾਹਮਣੇ ਆਈ ਦਬੰਗ ਖਾਨ ਦੀ Exclusive ਤਸਵੀਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490