ਨਵੀਂ ਦਿੱਲੀ : ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ (Smriti Irani) ਨੇ ਕ੍ਰਿਸਮਿਸ ਮੌਕੇ 'ਤੇ ਆਪਣੀ ਬੇਟੀ ਸ਼ੈਨੇਲ ਈਰਾਨੀ (Shanelle Irani) ਦੀ ਮੰਗਣੀ ਦਾ ਐਲਾਨ ਕੀਤਾ ਹੈ। ਦਰਅਸਲ, ਸਮ੍ਰਿਤੀ ਇਰਾਨੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਧੀ ਅਤੇ ਹੋਣ ਵਾਲੇ ਜਵਾਈ ਦੀ ਤਸਵੀਰ ਸ਼ੇਅਰ ਕਰਕੇ ਦੋਵਾਂ ਦੀ ਮੰਗਣੀ ਦਾ ਐਲਾਨ ਕੀਤਾ ਹੈ। 

 

ਇਸ ਦੇ ਨਾਲ ਹੀ ਤਸਵੀਰ ਸ਼ੇਅਰ ਕਰਨ ਦੇ ਨਾਲ ਹੀ ਕਈ ਯੂਜ਼ਰਸ ਪੋਸਟ ਦੇ ਕਮੈਂਟਸ 'ਚ ਸਮ੍ਰਿਤੀ ਇਰਾਨੀ ਅਤੇ ਉਨ੍ਹਾਂ ਦੀ ਬੇਟੀ ਨੂੰ ਵਧਾਈਆਂ ਦੇ ਰਹੇ ਹਨ। ਤਸਵੀਰ ਵਿੱਚ ਸ਼ੈਨੇਲ ਦੇ ਨਾਲ ਦਿਖਾਈ ਦੇਣ ਵਾਲੇ ਸ਼ਖਸ਼ ਦਾ ਨਾਂ ਅਰਜੁਨ ਭੱਲਾ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੇਂਦਰੀ ਮੰਤਰੀ ਨੇ ਇੱਕ ਮਜ਼ੇਦਾਰ ਕੈਪਸ਼ਨ ਵੀ ਦਿੱਤਾ ਹੈ, ਜਿਸ 'ਚ ਉਹ ਮਜ਼ਾਕੀਆ ਅੰਦਾਜ਼ 'ਚ ਆਪਣੇ ਜਵਾਈ ਦਾ ਸਵਾਗਤ ਕਰਦੀ ਨਜ਼ਰ ਆ ਰਹੀ ਹੈ।


ਕੈਪਸ਼ਨ ਵਿੱਚ ਚੇਤਾਵਨੀ


ਸਮ੍ਰਿਤੀ ਲਿਖਦੀ ਹੈ, "ਉਸ ਸ਼ਖ਼ਸ ਦੇ ਲਈ ਜਿਸ ਕੋਲ ਹੁਣ ਸਾਡਾ ਦਿਲ ਹੈ। ਅਰਜੁਨ ਭੱਲਾ ਤੁਹਾਡਾ ਸਾਡੇ ਪਾਗਲ ਪਰਿਵਾਰ ਵਿੱਚ ਸੁਆਗਤ ਹੈ। ਮੈਂ ਤੁਹਾਨੂੰ ਆਸ਼ੀਰਵਾਦ ਦਿੰਦੀ ਹਾਂ ਕਿਉਂਕਿ ਹੁਣ ਤੁਹਾਨੂੰ ਇੱਕ ਕ੍ਰੇਜ਼ੀ ਇਨਸਾਨ  ਨੂੰ ਆਪਣੇ ਸਹੁਰੇ ਦੇ ਤੌਰ 'ਤੇ ਨਿਪਟਣਾ ਹੋਵੇਗਾ ਅਤੇ ਇਸ ਤੋਂ ਵੀ ਬਦਤਰ ਹੁਣ ਤੁਹਾਨੂੰ ਮੈਨੂੰ ਆਪਣੀ ਸੱਸ ਦੇ ਤੌਰ 'ਤੇ ਸਹਿਣਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਪਰਿਵਾਰ ਵਿਚ ਆਉਣ ਤੋਂ ਪਹਿਲਾਂ ਇਹ ਅਧਿਕਾਰਤ ਚੇਤਾਵਨੀ ਹੈ। ਰੱਬ ਤੁਹਾਡਾ ਭਲਾ ਕਰੇ। 

 

ਟੈਲੀਵਿਜ਼ਨ ਇੰਡਸਟਰੀ ਵਿੱਚ ਆਪਣੀ ਪਛਾਣ ਬਣਾਈ ਚੁੱਕੀ ਹੈ

ਦੱਸ ਦੇਈਏ ਕਿ ਸ਼ੈਨੇਲ ਤੋਂ ਇਲਾਵਾ ਸਮ੍ਰਿਤੀ ਦੇ 2 ਹੋਰ ਬੱਚੇ ਹਨ। ਇਨ੍ਹਾਂ ਦੇ ਨਾਂ ਜੌਹਰ ਅਤੇ ਜੋਸ਼ ਹਨ। ਇਸ ਸਮੇਂ ਸਮ੍ਰਿਤੀ ਇਰਾਨੀ ਕੱਪੜਾ ਅਤੇ ਮਹਿਲਾ ਅਤੇ ਬਾਲ ਵਿਕਾਸ ਲਈ ਕੇਂਦਰੀ ਕੈਬਨਿਟ ਮੰਤਰੀ ਹੈ। ਇਸ ਦੇ ਨਾਲ ਹੀ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਸਮ੍ਰਿਤੀ ਇਰਾਨੀ ਨੇ ਟੈਲੀਵਿਜ਼ਨ ਇੰਡਸਟਰੀ ਵਿੱਚ ਆਪਣੀ ਪਛਾਣ ਬਣਾ ਚੁੱਕੀ ਹੈ ਅਤੇ ਇਸ ਤੋਂ ਪਹਿਲਾਂ ਇਰਾਨੀ ਬਿਊਟੀ ਕੰਟੈਸਟ ਮਿਸ ਇੰਡੀਆ 1998 ਦੇ ਪ੍ਰਤੀਯੋਗੀਆਂ ਵਿੱਚੋਂ ਇੱਕ ਸੀ।


 
 
  


ਇਹ ਵੀ ਪੜ੍ਹੋ : ਕਿਸਾਨ ਜਥੇਬੰਦੀਆਂ 'ਤੇ ਦੀਪ ਸਿੱਧੂ ਦਾ ਹਮਲਾ, ਬੋਲੇ ਇੱਕੋ ਮੌਕੇ 22 ਬਿੱਲੀਆ ਥੈਲੇ 'ਚੋਂ ਬਾਹਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490