ਢਾਕਾ: ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਚੌਕ ਬਾਜ਼ਾਰ 'ਚ ਸਥਿਤ ਆਪਰਟਮੈਂਟ 'ਚ ਭਿਆਨਕ ਅੱਗ ਲੱਗ ਗਈ। ਇਸ ਕਾਰਨ 70 ਲੋਕਾਂ ਦੀ ਮੌਤ ਹੋ ਗਈ। ਇਸ ਆਪਰਟਮੈਂਟ ਨੂੰ ਕੈਮੀਕਲ ਗੁਦਾਮ ਵਜੋਂ ਵੀ ਵਰਤਿਆ ਜਾਂਦਾ ਸੀ। ਅੱਗ ਬੁਝਾਉ ਦਸਤੇ ਦੀਆਂ ਦਰਜਨਾਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।


ਅੱਗ ਦੀਆਂ ਤੇਜ ਲਪਟਾਂ 'ਚ ਸਾਰੀ ਇਮਰਾਤ ਝੁਲਸ ਗਈ। ਇਨ੍ਹਾਂ ਇਮਰਾਤਾਂ 'ਚ ਪਲਾਸਟਿਕ ਦੇ ਦਾਣੇ ਤੇ ਬੌਡੀ ਸਪ੍ਰੇਅ ਰੱਖੇ ਜਾਂਦੇ ਸਨ। ਇਸ ਨਾਲ ਅੱਗ ਹੋਰ ਤੇਜ਼ ਹੋ ਗਈ ਤੇ ਨੇੜੇ ਦੇ ਘਰਾਂ ਤੱਕ ਪੰਹੁਚ ਗਈ। ਹਾਦਸੇ 'ਚ ਵੱਡੀ ਗਿਣਤੀ ਲੋਕ ਜ਼ਖਮੀ ਵੀ ਹੋ ਗਏ ਜਿਨ੍ਹਾਂ 'ਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਜ਼ਖਮੀਆਂ ਨੂੰ ਨੇੜੇ ਦੇ ਹਸਤਪਾਤ ਦਾਖਲ ਕਰਵਾਇਆ ਗਿਆ।

ਸ਼ੁਰੂਆਤੀ ਜਾਂਚ 'ਚ ਦੌਰਾਨ ਕਿਹਾ ਗਿਆ ਕਿ ਅੱਗ ਸਿਲੰਡਰ ਫਟਣ ਨਾਲ ਲੱਗੀ। ਸਿੰਲਡਰ ਨਾਲ ਲੱਗੀ ਅੱਗ ਕੰਟੇਨਰ ਤਕ ਪਹੁੰਚ ਗਈ। ਅੱਗ ਲੱਗਣ ਤੋਂ ਬਾਅਦ ਇਲਾਕੇ 'ਚ ਭੱਗਦੜ ਮੱਚ ਗਈ। ਇਸ ਕਾਰਨ ਟ੍ਰੈਫਿਕ ਵੀ ਕਾਫੀ ਸਮੇਂ ਤੱਕ ਜਾਮ ਰਿਹਾ। ਇਸ ਕਾਰਨ ਲੋਕ ਭੱਜ ਵੀ ਨਾ ਸਕੇ। ਜਿੱਥੇ ਅੱਗ ਲੱਗੀ ਉੱਥੇ ਗਲੀਆਂ ਬਹੁਤ ਹੀ ਤੰਗ ਹਨ। ਇਸ ਕਾਰਨ ਫਾਇਰ ਮੁਲਾਜ਼ਮਾਂ ਨੂੰ ਵੀ ਅੱਗ ਬੁਝਾਉਣ 'ਚ ਕਾਫੀ ਪ੍ਰੇਸ਼ਾਨੀਆਂ ਪਹੁੰਚੀਆਂ। ਇਸ ਤੋਂ ਪਹਿਲਾ ਸਾਲ 2010 'ਚ ਢਾਕਾ 'ਚ ਇਸ ਤਰ੍ਹਾਂ ਦੀ ਅਗਜਨੀ ਦੀ ਘਟਨਾ ਵਾਪਰੀ ਸੀ ਜਿਸ 'ਚ 120 ਲੋਕਾਂ ਦੀ ਮੌਤ ਹੋ ਗਈ ਸੀ।